ਮੂਨਕ ਉਪ ਮੰਡਲ ਦੇ 26 ਪਿੰਡਾਂ ਦੇ ਸਾਰੇ ਸਕੂਲ ਅੱਜ ਤੋਂ ਆਮ ਵਾਂਗ ਖੁੱਲ੍ਹਣਗੇ

ਮੂਨਕ ਉਪ ਮੰਡਲ ਦੇ 26 ਪਿੰਡਾਂ ਦੇ ਸਾਰੇ ਸਕੂਲ ਅੱਜ ਤੋਂ ਆਮ ਵਾਂਗ ਖੁੱਲ੍ਹਣਗੇ

ਸੰਗਰੂਰ : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਜ਼ਿਲ੍ਹਾ ਸੰਗਰੂਰ ਦੇ ਸਬ ਡਵੀਜ਼ਨ ਮੂਣਕ ਦੇ 26 ਪਿੰਡਾਂ ਵਿੱਚ ਪੈਂਦੇ ਸਾਰੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਸੀ ਪਰ ਹੁਣ ਉਪ ਮੰਡਲ ਮੈਜਿਸਟਰੇਟ ਮੂਣਕ ਵੱਲੋਂ ਪ੍ਰਾਪਤ ਰਿਪੋਰਟ ਦੇ ਮੱਦੇਨਜ਼ਰ ਹੁਣ ਇਹ ਸਾਰੇ ਸਕੂਲ ਭਲਕੇ 15 ਸਤੰਬਰ ਤੋਂ ਆਮ ਵਾਂਗ ਖੁੱਲ੍ਹਣਗੇ। ਇਨ੍ਹਾਂ ਸਕੂਲਾਂ ਵਿੱਚ ਖਨੌਰੀ, ਬਨਾਰਸੀ, ਬਾਊਪੁਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅਨਦਾਨਾ, ਸ਼ਾਹਪੁਰ ਥੇੜੀ, ਚਾਂਦੂ, ਮੰਡਵੀ, ਬੱਗਾਂ, ਬੁਸਹਿਰਾ, ਹਮੀਰਗੜ੍ਹ, ਸੁਰਜਣ ਭੈਣੀ, ਭੁੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰ ਗੁੱਜਰਾਂ, ਹਾਂਡਾ, ਕੁੰਦਨੀ, ਵਜੀਦਪੁਰ, ਕਬੀਰਪੁਰ, ਕੜੈਲ ਤੇ ਮੂਨਕ ਸ਼ਾਮਲ ਹਨ। ਇਹ ਹੁਕਮ ਅੱਜ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਜਾਰੀ ਕੀਤੇ ਗਏ ਹਨ।

Share: