ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਨੀਆ ਭਰ ਦੀਆਂ ਸੱਤ ਜੰਗਾਂ ਨੂੰ ਰੋਕਿਆ ਹੈ, ਜਿਨ੍ਹਾਂ ਵਿਚ ਭਾਰਤ ਅਤੇ ਪਾਕਿਸਤਾਨ ਜੰਗ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਉਸ ਨੇ ਸੱਤ ਜੰਗਾਂ ਨੂੰ ਰੋਕਿਆ ਸੀ, ਇਨ੍ਹਾਂ ਵਿਚੋਂ ਚਾਰ ਜੰਗਾਂ ਵਿਚ ਉਨ੍ਹਾਂ ਸੰਘਰਸ਼ ਵਿੱਚ ਸ਼ਾਮਲ ਧਿਰਾਂ ਨਾਲ ਗੱਲਬਾਤ ਕਰਨ ਲਈ ਟੈਕਸ ਅਤੇ ਵਪਾਰ ਕਰਨ ਬਾਰੇ ਸ਼ਰਤਾਂ ਰੱਖੀਆਂ ਸਨ। ਉਨ੍ਹਾਂ ਜੰਗ ਵਿਚ ਉਲਝਣ ਵਾਲਿਆਂ ਨੂੰ ਵੱਧ ਟੈਕਸ ਲਾਉਣ ਦਾ ਡਰਾਵਾ ਦਿੱਤਾ ਸੀ। ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੀ ਜੰਗ ਸਮੇਤ ਛੇ ਜੰਗਾਂ ਖ਼ਤਮ ਕੀਤੀਆਂ ਹਨ।
Posted inNews
ਮੈਂ ਭਾਰਤ-ਪਾਕਿਸਤਾਨ ਜੰਗ ਰੋਕੀ: ਟਰੰਪ

