ਵਾਸ਼ਿੰਗਟਨ: ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੇ ਲੰਮੇ ਸਮੇਂ ਆਪਣੀ ਲਿਵ ਇਨ ਪਾਰਟਨਰ ਰਹੀ ਜੌਰਜੀਨਾ ਰੌਡਰਿਗਜ਼ ਨਾਲ ਮੰਗਣਾ ਕਰ ਲਿਆ ਹੈ। ਜੌਰਜੀਨਾ 31 ਸਾਲ ਦੀ ਹੈ ਤੇ ਉਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀ ਉਂਗਲੀ ਵਿਚ ਇਕ ਵੱਡੀ ਅੰਗੂਠੀ ਦਿਖਾਉਂਦਿਆਂ ਇਕ ਤਸਵੀਰ ਨਾਲ ਇਸ ਖ਼ੁਸ਼ਖ਼ਬਰੀ ਦਾ ਐਲਾਨ ਕੀਤਾ। ਜੌਰਜੀਨਾ ਨੇ ਤਸਵੀਰ ਨਾਲ ਸਪੈਨਿਸ਼ ਕੈਪਸ਼ਨ ਵਿਚ ਲਿਖਿਆ, ‘‘ਹਾਂ ਅਸੀਂ ਮੰਗਣੀ ਕਰ ਲਈ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਹੈ।’’ ਜੌਰਜੀਨਾ ਤੇ 40 ਸਾਲਾ ਰੋਨਾਲਡੋ ਦੀਆਂ ਦੋ ਧੀਆਂ ਹਨ। ਉਸ ਨੇ ਰੋਨਾਲਡੋ ਦੇ ਹੋਰ ਤਿੰਨ ਬੱਚਿਆਂ ਦੀ ਪਰਵਰਿਸ਼ ਵਿਚ ਵੀ ਮਦਦ ਕੀਤੀ। ਜੌਰਜੀਨਾ ਨੇ 2022 ਵਿਚ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਉਨ੍ਹਾਂ ਵਿਚੋਂ ਇਕ ਲੜਕੇ ਦੀ ਮੌਤ ਹੋ ਗਈ ਸੀ। ਰੋਨਾਲਡੋ ਦੀ ਜੌਰਜੀਨਾ ਨਾਲ 2016 ਵਿਚ ਮੁਲਾਕਾਤ ਹੋਈ ਸੀ ਜਦੋਂ ਉਹ ਮੈਡਰਿਡ ਦੇ ਸਟੋਰ ’ਤੇ ਕੰਮ ਕਰਦੀ ਸੀ। ਰਿਆਲ ਮੈਡਰਿਡ ਤੇ ਮੈਨਚੈਸਟਰ ਯੂਨਾਈਟਿਡ ਦਾ ਸਾਬਕਾ ਸਟਾਰ ਖਿਡਾਰੀ ਰੋਨਾਲਡੋ ਹੁਣ ਸਾਊਦੀ ਅਰਬ ਵਿਚ ਅਲ-ਨਾਸਰ ਲਈ ਖੇਡਦਾ ਹੈ।
Posted inNews
Ronaldo ਨੇ ਆਪਣੀ ਲਿਵ ਇਨ ਪਾਰਟਨਰ Georginagio ਨਾਲ ਮੰਗਣੀ ਕੀਤੀ

