ਨਾਇਜੀਰੀਆ: ਕਿਸ਼ਤੀ ਪਲਟਣ ਕਾਰਨ 40 ਲਾਪਤਾ

ਅਬੂਜਾ: ਉੱਤਰ-ਪੱਛਮੀ ਨਾਇਜੀਰੀਆ ਵਿੱਚ ਨਦੀ ’ਚ ਕਿਸ਼ਤੀ ਪਲਟਣ ਮਗਰੋਂ ਘੱਟੋ-ਘੱਟ 40 ਵਿਅਕਤੀ ਲਾਪਤਾ ਹੋ ਗਏ। ਨਾਇਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਬੀਤੀ ਦੇਰ ਰਾਤ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਸੋਕੋਟੋ ਰਾਜ ਦੇ ਗੋਰੋਨਿਓ ਖੇਤਰ ਵਿੱਚ ਵਾਪਰਿਆ। ਏਜੰਸੀ ਅਨੁਸਾਰ 10 ਵਿਅਕਤੀਆਂ ਨੂੰ ਮੌਕੇ ਤੋਂ ਬਚਾਅ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬਰਸਾਤ ਦੇ ਮੌਸਮ ਦੌਰਾਨ ਦੂਰ-ਦੁਰਾਡੇ ਇਲਾਕਿਆਂ ਵਿੱਚ ਅਜਿਹੇ ਹਾਦਸੇ ਆਮ ਹੀ ਹੁੰਦੇ ਹਨ। ਪਿਛਲੇ ਮਹੀਨੇ ਉੱਤਰੀ-ਮੱਧ ਨਾਇਜੀਰੀਆ ਵਿੱਚ ਇੱਕ ਬਾਜ਼ਾਰ ਵਿੱਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ ਸੀ, ਜਿਸ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ ਸੀ।

Share: