ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਇੱਕ ਅਤਿਵਾਦੀ ਹਲਾਕ

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਇੱਕ ਅਤਿਵਾਦੀ ਹਲਾਕ

ਕੁਲਗਾਮ : ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਖੇਤਰ ਵਿੱਚ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅਤਿਵਾਦੀ ਨੂੰ ਢੇਰ ਕਰ ਦਿੱਤਾ ਹੈ। ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲੀਸ, ਸੀਆਰਪੀਐੱਫ ਅਤੇ ਸਪੈਸ਼ਲ ਆਪ੍ਰੇਸ਼ਨਜ਼ ਗਰੁੱਪ (SOG) ਵੱਲੋਂ ਚਲਾਇਆ ਜਾ ਰਿਹਾ ਇਹ ਸਾਂਝਾ ਅਤਿਵਾਦ-ਵਿਰੋਧੀ ਅਪਰੇਸ਼ਨ ਅਜੇ ਵੀ ਜਾਰੀ ਹੈ।

ਭਾਰਤੀ ਫੌਜ ਦੀ ਚਿਨਾਰ ਕੋਰ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ, ‘‘ਅਪਰੇਸ਼ਨ ਅਖਲ, ਕੁਲਗਾਮ ਵਿਚ ਰਾਤ ਭਰ ਰੁਕ-ਰੁਕ ਕੇ ਅਤੇ ਭਾਰੀ ਗੋਲੀਬਾਰੀ ਜਾਰੀ ਰਹੀ। ਚੌਕਸ ਜਵਾਨਾਂ ਨੇ ਗੋਲੀਬਾਰੀ ਨਾਲ ਜਵਾਬ ਦਿੱਤਾ ਅਤੇ ਸੰਪਰਕ ਬਣਾਈ ਰੱਖਦੇ ਹੋਏ ਘੇਰਾ ਹੋਰ ਤੰਗ ਕਰ ਦਿੱਤਾ। ਹੁਣ ਤੱਕ ਸੁਰੱਖਿਆ ਬਲਾਂ ਵੱਲੋਂ ਇੱਕ ਅਤਿਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ, ਅਪਰੇਸ਼ਨ ਜਾਰੀ ਹੈ।’’

Share: