ਇਸਲਾਮਾਬਾਦ: ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਦੌਰੇ ’ਤੇ ਆਉਣਗੇ ਅਤੇ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਦੁਵੱਲੇ ਦੀ ਮਜ਼ਬੂਤੀ ਤੋਂ ਇਲਾਵਾ ਹਾਲੀਆ Iran-Israel conflict ਬਾਰੇ ਚਰਚਾ ਕਰਨਗੇ। ਮੀਡੀਆ ਦੀ ਇੱਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ਅਖਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ Masoud Pezeshkian ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸੱਦੇ ’ਤੇ ਦੋ ਰੋਜ਼ਾ ਦੌਰੇ ਕਰਨਗੇ।
ਖ਼ਬਰ ’ਚ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪੇਜ਼ੇਸ਼ਕੀਅਨ ਵੱਲੋਂ ਦੌਰੇ ਦੌਰਾਨ ਦੇਸ਼ ਦੀ ਉੱਚ ਸਿਵਲ ਤੇ ਮਿਲਟਰੀ ਲੀਡਰਾਂ ਜਿਨ੍ਹਾਂ ਵਿੱਚ President Asif Ali Zardari, Prime Minister Sharif and Army Chief Field Marshal Asim Munir ਸ਼ਾਮਲ ਹਨ, ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਪੇਜ਼ੇਸ਼ਕੀਅਨ ਲਾਹੌਰ ਵਿੱਚ ਉਤਰਨਗੇ ਜਿਥੋਂ ਉਹ ਮੀਟਿੰਗਾਂ ਲਈ ਇਸਲਾਮਾਬਾਦ ਜਾਣਗੇ।
ਇਰਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੇਜ਼ੇਸ਼ਕੀਅਨ ਦੇ ਏਜੰਡੇ ’ਚ ਕਾਰੋਬਾਰ ਤੇ ਸੱਭਿਆਚਾਰ ਸਬੰਧੀ ਆਗੂਆਂ ਨਾਲ ਮੀਟਿੰਗਾਂ ਤੇ ਗੱਲਬਾਤ ਸ਼ਾਮਲ ਹੈ। ਵਿਚਾਰ-ਵਟਾਂਦਰਾ ਦੁਵੱਲੇ ਸਬੰਧਾਂ ਜਿਨ੍ਹਾਂ ਵਿੱਚ ਸਿਆਸੀ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਪੱਖ ਸ਼ਾਮਲ ਹਨ, ਨੂੰ ਮਜ਼ਬੂਤ ਕਰਨ ’ਤੇ ਹੋਵੇਗਾ।
