ਮੁੰਬਈ: ਏਅਰ ਇੰਡੀਆ ਦੀ ਮੁੰਬਈ ਤੋਂ ਜੋਧਪੁਰ ਦੀ ਉਡਾਣ ਅਪਰੇਸ਼ਨਲ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਗਈ। ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਕੰਪਨੀ ਨੇ ਇਸ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਬਿਆਨ ਵਿੱਚ ਕਿਹਾ ਗਿਆ ਹੈ, ‘‘22 ਅਗਸਤ ਨੂੰ ਮੁੰਬਈ ਤੋਂ ਜੋਧਪੁਰ ਜਾਣ ਵਾਲੀ ਉਡਾਣ ਏਆਈ645 ਅਪਰੇਸ਼ਨਲ ਸਮੱਸਿਆ ਕਾਰਨ ਪਰਤ ਆਈ। ਕੌਕਪਿਟ ਦੇ ਅਮਲੇ ਨੇ ਸਟੈਂਡਰਡ ਅਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਉਡਾਣ ਰੱਦ ਕਰਨ ਦਾ ਫੈਸਲਾ ਲਿਆ ਅਤੇ ਜਹਾਜ਼ ਵਾਪਸ ਲੈ ਆਏ।’’
Posted inNews