ਹੇਮਕੁੰਡ ਸਾਹਿਬ ਨੇੜੇ ਖੱਡ ਵਿਚ ਡਿੱਗਣ ਕਰਕੇ ਸਿੱਖ ਸ਼ਰਧਾਲੂ ਦੀ ਮੌਤ

ਹੇਮਕੁੰਡ ਸਾਹਿਬ ਨੇੜੇ ਖੱਡ ਵਿਚ ਡਿੱਗਣ ਕਰਕੇ ਸਿੱਖ ਸ਼ਰਧਾਲੂ ਦੀ ਮੌਤ

ਗੋਪੇਸ਼ਵਰ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਡ ਸਾਹਿਬ ਗੁਰਦੁਆਰੇ ਨੇੜੇ ਪੈੈਰ ਤਿਲਕਣ ਕਰਕੇ ਡੂੰਘੀ ਖੱਡ ਵਿੱਚ ਡਿੱਗੇਪੰਜਾਬ ਦੇ 18 ਸਾਲਾ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲੇ ਪਿੰਡ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਤੇ ਉਹ 90 ਮੈਂਬਰਾਂ ਦੇ ਇਕ ਸਮੂਹ ਨਾਲ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ।  ਪੁਲੀਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰਦੁਆਰੇ ਵੱਲ ਜਾਣ ਵਾਲੇ ਮੁੱਖ ਮਾਰਗ ਨੂੰ ਛੱਡ ਕੇ ਪੁਰਾਣੇ ਤੇ ਖਰਾਬ ਹੋਏ ਰਸਤੇ ’ਤੇ ਚਲਾ ਗਿਆ ਜਿਸ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਨੌਜਵਾਨ ਦਾ ਪੈਰ ਫਿਸਲਿਆ ਤੇ ਊਹ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ।

ਸੂਚਨਾ ਮਿਲਣ ’ਤੇ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮਚਾਰੀ ਅਤੇ ਹੋਰ ਏਜੰਸੀਆਂ ਮੌਕੇ ’ਤੇ ਪਹੁੰਚੀਆਂ। ਟੀਮ ਨੇ ਬਚਾਅ ਕਾਰਜ ਦੌਰਾਨ ਲਾਸ਼ ਨੂੰ ਬਾਹਰ ਕੱਢਿਆ।
Share: