ਤਕਨੀਕੀ ਨੁਕਸ ਕਰਕੇ ਦਿੱਲੀ ਤੋਂ ਮੁੰਬਈ ਜਾ ਰਹੀ ਉਡਾਣ ਰੱਦ

ਤਕਨੀਕੀ ਨੁਕਸ ਕਰਕੇ ਦਿੱਲੀ ਤੋਂ ਮੁੰਬਈ ਜਾ ਰਹੀ ਉਡਾਣ ਰੱਦ

ਨਵੀਂ ਦਿੱਲੀ : ਦਿੱਲੀ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼, ਜਿਸ ਵਿਚ 160 ਦੇ ਕਰੀਬ ਯਾਤਰੀ ਸਵਾਰ ਸਨ, ਨੂੰ ਬੁੱਧਵਾਰ ਸ਼ਾਮੀਂ ਤਕਨੀਕੀ ਨੁਕਸ ਕਰਕੇ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।

ਸੂਤਰਾਂ ਨੇ ਕਿਹਾ ਕਿ ਪਾਇਲਟ ਨੇ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਜਹਾਜ਼ ਦੇ ਕੌਕਪਿਟ ਵਿਚ ਸਪੀਡ ਪੈਰਾਮੀਟਰਜ਼ ਦਿਖਾਉਂਦੀ ਸਕਰੀਨ ਵਿਚ ਕੁਝ ਗੜਬੜ ਸੀ। ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਾਰ ਕੇ ਬਦਲਵੀਂ ਉਡਾਣ ਰਾਹੀਂ ਮੁੰਬਈ ਲਈ ਰਵਾਨਾ ਕੀਤਾ ਗਿਆ। ਏਅਰਲਾਈਨ ਦੇ ਤਰਜਮਾਨ ਨੇ ਮੁਸਾਫ਼ਰਾਂ ਨੂੰ ਆਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਸਿਖਰਲੀ ਤਰਜੀਹ ਹੈ।

Share: