ਕਾਰ ਸਰਹਿੰਦ ਨਹਿਰ ’ਚ ਡਿੱਗੀ, ਸ਼ੀਸ਼ੇ ਤੋੜ ਕੇ 5 ਬੱਚਿਆਂ ਤੇ 3 ਮਹਿਲਾਵਾਂ ਸਣੇ 11 ਜਣੇ ਬਾਹਰ ਕੱਢੇ

ਕਾਰ ਸਰਹਿੰਦ ਨਹਿਰ ’ਚ ਡਿੱਗੀ, ਸ਼ੀਸ਼ੇ ਤੋੜ ਕੇ 5 ਬੱਚਿਆਂ ਤੇ 3 ਮਹਿਲਾਵਾਂ ਸਣੇ 11 ਜਣੇ ਬਾਹਰ ਕੱਢੇ

ਬਠਿੰਡਾ : ਬਠਿੰਡਾ ਵਿੱਚ ਇੱਕ ਕਾਰ ਦੇ ਸਰਹਿੰਦ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਦੇ ਸ਼ੀਸ਼ੇ ਤੋੜ ਕੇ ਇਸ ਵਿੱਚ ਸਵਾਰ 11 ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਇਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਯੂਥ ਵੈਲਫੇਅਰ ਸੁਸਾਇਟੀ ਦੇ ਇੱਕ ਵਰਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਬਾਹਮਣ ਪੁਲ ਨੇੜੇ ਇੱਕ ਕਾਰ ਅਚਾਨਕ ਸਰਹਿੰਦ ਨਹਿਰ ਵਿੱਚ ਡਿੱਗ ਗਈ ਹੈ। ਸੁਸਾਇਟੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਚਾਇਆ ਗਿਆ। ਇਸ ਦੇ ਨਾਲ ਹੀ ਡਾਕਟਰਾਂ ਨੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਸਿਵਲ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾ. ਹਰਸ਼ਿਤ ਗੋਇਲ ਨੇ ਦੱਸਿਆ ਕਿ ਕੁੱਲ 11 ਲੋਕ ਸਾਡੇ ਕੋਲ ਆਏ ਹਨ, ਜਿਨ੍ਹਾਂ ਵਿੱਚ 5 ਬੱਚੇ ਤੇ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਬੱਚੇ ਦੀ ਹਾਲਤ ਨਾਜ਼ੁਕ ਹੈ। ਸੂਤਰਾਂ ਅਨੁਸਾਰ ਕਾਰ ਤੇਜ਼ ਹੋਣ ਅਚਾਨਕ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ। ਬੁੱਧਵਾਰ ਸਵੇਰੇ ਵਾਪਰੇ ਹਾਦਸੇ ਦੌਰਾਨ ਪੰਜਾਬ ਪੁਲੀਸ ਦੇ ਜਵਾਨ ਵੱਲੋਂ ਮੌਕੇ ’ਤੇ ਦਿਖਾਈ ਦਲੇਰੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਦਿੱਤੀ। ਉਸ ਨੇ ਬਚਾਅ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ। ਕਾਰ ਸਵਾਰ ਬੀੜ ਤਲਾਬ ਬਸਤੀ ਗਲੀ ਨੰਬਰ 6 ਦੇ ਦੱਸੇ ਜਾ ਰਹੇ ਹਨ। ਥਾਣਾ ਕੈਨਾਲ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share: