ਮੁੰਬਈ : ਏਅਰ ਇੰਡੀਆ ਦੀ ਬੰਗਲੂਰੂ ਤੋਂ ਦਿੱਲੀ ਜਾ ਰਹੀ ਉਡਾਣ ਦਾ ਪਾਇਲਟ ਜਹਾਜ਼ ਉਡਾਉਣ ਤੋਂ ਪਹਿਲਾਂ ਹੀ ਗਸ਼ ਖਾ ਕੇ ਡਿੱਗ ਗਿਆ। ਸੂਤਰਾਂ ਨੇ ਕਿਹਾ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਦੂਜੇ ਪਾਇਲਟ ਦਾ ਪ੍ਰਬੰਧ ਕੀਤਾ ਗਿਆ। ਇਹ ਘਟਨਾ 4 ਜੁਲਾਈ ਤੜਕੇ ਦੀ ਦੱਸੀ ਜਾਂਦੀ ਹੈ ਤੇ ਏਅਰ ਇੰਡੀਆ ਨੇ ਮੈਡੀਕਲ ਐਮਰਜੈਂਸੀ ਦੀ ਪੁਸ਼ਟੀ ਕੀਤੀ ਹੈ।
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘4 ਜੁਲਾਈ ਦੀ ਸਵੇਰ ਨੂੰ ਸਾਡੇ ਇੱਕ ਪਾਇਲਟ ਨਾਲ ਮੈਡੀਕਲ ਐਮਰਜੈਂਸੀ ਹੋ ਗਈ ਸੀ। ਨਤੀਜੇ ਵਜੋਂ, ਪਾਇਲਟ ਬੰਗਲੁਰੂ ਤੋਂ ਦਿੱਲੀ ਜਾਣ ਵਾਲੀ ਉਡਾਣ AI2414 ਨੂੰ ਚਲਾਉਣ ਵਿੱਚ ਅਸਮਰੱਥ ਸੀ, ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।’’ ਏਅਰਲਾਈਨ ਨੇ ਕਿਹਾ ਕਿ ਪਾਇਲਟ ਦੀ ਹਾਲਤ ਸਥਿਰ ਹੈ ਤੇ ਉਹ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ।

