ਗੁਹਾਟੀ : ਰਾਜਾ ਰਘੂਵੰਸ਼ੀ ਕਤਲ ਕੇਸ ਦੇ ਚਾਰ ਮੁਲਜ਼ਮਾਂ ਨੂੰ ਸ਼ਿਲਾਂਗ ਪੁਲੀਸ ਬੁੱਧਵਾਰ ਸਵੇਰੇ ਇੰਦੌਰ ਤੋਂ ਅਸਾਮ ਦੇ ਗੁਹਾਟੀ ਹਵਾਈ ਅੱਡੇ ’ਤੇ ਲਿਆਂਦਾ ਗਿਆ ਹੈ। ਮੁਲਜ਼ਮਾਂ ਨੂੰ ਹੁਣ ਇੱਥੋਂ ਸ਼ਿਲਾਂਗ ਲਿਜਾਇਆ ਜਾਵੇਗਾ। ਮੇਘਾਲਿਆ ਪੁਲੀਸ ਨੇ ਮਾਮਲੇ ਦੀ ਹੋਰ ਜਾਂਚ ਲਈ ਇਨ੍ਹਾਂ ਚਾਰ ਮੁਲਜ਼ਮਾਂ ਦਾ ਸੱਤ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਲਿਆ ਹੈ। ਇਸ ਦੌਰਾਨ ਬੁੱਧਵਾਰ ਸਵੇਰੇ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਦੀ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ ਨੂੰ ਸ਼ਿਲਾਂਗ ਦੇ ਗਣੇਸ਼ ਦਾਸ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ।
ਸੋਨਮ ਮੇਘਾਲਿਆ ਪੁਲੀਸ ਕੋਲ ਤਿੰਨ ਦਿਨਾਂ ਦੇ ਟਰਾਂਜ਼ਿਟ ਰਿਮਾਂਡ ’ਤੇ ਹੈ। ਪੀੜਤ ਦੀ ਪਤਨੀ ਸੋਨਮ ਰਘੂਵੰਸ਼ੀ, ਆਕਾਸ਼ ਰਾਜਪੂਤ, ਵਿਸ਼ਾਲ ਸਿੰਘ ਚੌਹਾਨ, ਰਾਜ ਸਿੰਘ ਕੁਸ਼ਵਾਹਾ ਅਤੇ ਆਨੰਦ ’ਤੇ ਰਾਜਾ ਰਘੂਵੰਸ਼ੀ ਦੇ ਕਤਲ ਦਾ ਦੋਸ਼ ਹੈ।