ਜਲੰਧਰ ਦੇ ਡੀਪੋ ਹੋਲਡਰਾਂ ਨੇ ਕੀਤੀ ਮੀਟਿੰਗ, ਰਾਸ਼ਨ ਵੰਡ ਪ੍ਰਣਾਲੀ ‘ਚ ਸੁਧਾਰ ਦੀ ਕੀਤੀ ਮੰਗ

ਜਲੰਧਰ ਦੇ ਡੀਪੋ ਹੋਲਡਰਾਂ ਨੇ ਕੀਤੀ ਮੀਟਿੰਗ, ਰਾਸ਼ਨ ਵੰਡ ਪ੍ਰਣਾਲੀ ‘ਚ ਸੁਧਾਰ ਦੀ ਕੀਤੀ ਮੰਗ

ਜਲੰਧਰ (ਮਨੀਸ਼ ਰੇਹਾਨ) ਜਲੰਧਰ ਡੀਪੋ ਹੋਲਡਰ ਐਸੋਸੀਏਸ਼ਨ ਵੱਲੋਂ ਅੱਜ ਇਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਅਨੂਪ ਸਰੀਨ ਦੀ ਅਧਿਆਕਸ਼ਤਾ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ (ਧਢਸ਼ਛ) ਨਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਮੀਟਿੰਗ ਦੌਰਾਨ ਡੀਪੋ ਹੋਲਡਰਾਂ ਨੇ ਆਪਣੇ ਵੱਖ-ਵੱਖ ਸਮੱਸਿਆਵਾਂ ਨੂੰ ਨਰਿੰਦਰ ਸਿੰਘ ਦੇ ਸਾਹਮਣੇ ਰੱਖੀਆਂ। ਉਨ੍ਹਾਂ ਨੇ ਮੰਗ ਕੀਤੀ ਕਿ ਰਾਸ਼ਨ ਸਪਲਾਈ ਸਿਸਟਮ ਨੂੰ ਹੋਰ ਸੁਚੱਜਾ ਬਣਾਉਣ ਲਈ ਛੋਟੇ ਕੈਰੀਅਰ ਵਾਹਨਾਂ ਦੀ ਸਹੂਲਤ ਉਪਲਬਧ ਕਰਵਾਈ ਜਾਵੇ, ਤਾਂ ਜੋ ਸਮੱਗਰੀ ਦੀ ਵੰਡ ਵਿਚ ਆ ਰਹੀਆਂ ਰੁਕਾਵਟਾਂ ਦੂਰ ਹੋ ਸਕਣ।
ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਲੋਕਾਂ ਨੂੰ ਰਾਸ਼ਨ ਸਲਿਪਾਂ ਅਤੇ ਕਣਕ ਇਕੱਠੀ ਵੰਡਣ ਦੀ ਪ੍ਰਥਾ ਨੂੰ ਬਦਲਿਆ ਜਾਵੇ, ਕਿਉਂਕਿ ਇਸ ਕਾਰਨ ਕਾਫੀ ਸਮਾਂ ਵਿਅਰਥ ਜਾਂਦਾ ਹੈ ਅਤੇ ਕਣਕ ਵੰਡਣ ਵਿਚ ਪਰੇਸ਼ਾਨੀ ਆਉਂਦੀ ਹੈ।
ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ (ਧਢਸ਼ਛ) ਨਰਿੰਦਰ ਸਿੰਘ ਨੇ ਡੀਪੋ ਹੋਲਡਰਾਂ ਦੀਆਂ ਮੁਸ਼ਕਲਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਮੀਟਿੰਗ ਦੇ ਅੰਤ ‘ਤੇ ਡੀਪੋ ਹੋਲਡਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਹੋਰ ਮੈਂਬਰਾਂ ਨੇ ਭਾਗ ਲੈ ਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਸਾਰੇ ਮੈਂਬਰਾਂ ਨੇ ਮੀਟਿੰਗ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਅਤੇ ਇਕ ਅਵਾਜ਼ ਹੋ ਕੇ ਮੰਗਾਂ ਪੇਸ਼ ਕੀਤੀਆਂ।
ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਅਨੂਪ ਸਰੀਨ, ਜਨਰਲ ਸਕੱਤਰ ਹਰਜੋਤ ਸਿੰਘ (ਲੱਕੀ) ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜ਼ਿਲ੍ਹਾ ਖਾਦ ਤੇ ਸਪਲਾਈ ਕੰਟਰੋਲਰ (ਧਢਸ਼ਛ) ਵੱਲੋਂ ਆਪਣੇ ਸਮੇਂ ਵਿਚੋਂ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ ਅਤੇ ਦਿੱਤੇ ਗਿਆ ਸੰਤੁਸ਼ਟੀਜਨਕ ਜਵਾਬ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਅਨੂਪ ਸਰੀਨ, ਜਨਰਲ ਸਕੱਤਰ ਹਰਜੋਤ ਸਿੰਘ (ਲੱਕੀ), ਕੈਸ਼ੀਅਰ ਗੁਰਵਿੰਦਰ ਸਿੰਘ ਰਾਜੂ, ਉਪ ਪ੍ਰਧਾਨ ਆਸ਼ੂ ਘਈ ਅਤੇ ਉਪ ਪ੍ਰਧਾਨ ਕਾਕਾ ਭਾਰਗੋ ਕੈਂਪ, ਪਰਵੀਨ ਕੁਮਾਰੀ ਅਤੇ ਮਿੰਨੀ ਰੇਹਾਨ ਅਤੇ ਹੋਰ ਮੈਂਬਰਾਂ ਨੇ ਭਾਗ ਲਿਆ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸਾਰੇ ਡੀਪੋ ਹੋਲਡਰ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਆਪਣੀ ਭੂਮਿਕਾ ਨਿਭਾਈ।

Share: