Iran-Israel Tensions: ਇਰਾਨੀ ਮਿਜ਼ਾਈਲ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਡਿੱਗਣ ਕਾਰਨ 10 ਜ਼ਖਮੀ

Iran-Israel Tensions: ਇਰਾਨੀ ਮਿਜ਼ਾਈਲ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਡਿੱਗਣ ਕਾਰਨ 10 ਜ਼ਖਮੀ

ਦੁਬਈ : ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਸਵੇਰੇ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਇੱਕ ਇਰਾਨੀ ਮਿਜ਼ਾਈਲ ਡਿੱਗ ਹੈ। ਇਸ ਕਾਰਨ ਵਿੱਚ 10 ਵਿਅਕਤੀ ਜ਼ਖਮੀ ਹੋ ਗਏ। ਮੈਗੇਨ ਡੇਵਿਡ ਐਡੋਮ ਦੇ ਡਾਇਰੈਕਟਰ ਏਲੀ ਬਿਨ ਨੇ ਇਜ਼ਰਾਈਲ ਦੇ ਚੈਨਲ 12 ਨੂੰ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ। ਪੈਰਾਮੈਡਿਕ ਸੇਵਾ ਨੇ ਅੱਗੇ ਕਿਹਾ ਕਿ ਕਈ ਲੋਕ ਅਜੇ ਵੀ ਫਸੇ ਹੋਏ ਹਨ।

ਇਸ ਤੋਂ ਪਹਿਲਾਂ ਇਜ਼ਰਾਈਲ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦਿਆਂ ਬੀਤੇ ਦਿਨ ਦੇਸ਼ ਦੀ ਰਾਜਧਾਨੀ ’ਤੇ ਹਮਲੇ ਕੀਤੇ, ਜਿਨ੍ਹਾਂ ’ਚ ਘੱਟੋ-ਘੱਟ ਤਿੰਨ ਸਿਖਰਲੇ ਫੌਜੀ ਅਫਸਰਾਂ ਦੀ ਮੌਤ ਹੋ ਗਈ ਸੀ। ਇਜ਼ਰਾਈਲ ਨੇ ਹਮਲੇ ਦੇ ਜਵਾਬ ’ਚ ਇਰਾਨ ਵੱਲੋਂ ਡਰੋਨ ਦਾਗੇ ਜਾਣ ਦਾ ਦਾਅਵਾ ਕੀਤਾ ਹੈ ਹਾਲਾਂਕਿ ਇਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਇਰਾਨ ਨੇ ਹਮਲਿਆਂ ’ਚ ਮਾਰੇ ਗਏ ਦੋ ਸਿਖਰਲੇ ਫੌਜੀ ਅਫਸਰਾਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਨਾਲ ਪੱਛਮੀ ਏਸ਼ੀਆ ਦੇ ਦੋ ਕੱਟੜ ਵਿਰੋਧੀ ਮੁਲਕਾਂ ਵਿਚਾਲੇ ਵੱਡੀ ਜੰਗ ਦਾ ਖਦਸ਼ਾ ਵੱਧ ਗਿਆ ਹੈ। ਇਸ ਨੂੰ 1980 ਦੇ ਦਹਾਕੇ ’ਚ ਇਰਾਕ ਨਾਲ ਜੰਗ ਮਗਰੋਂ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।

Share: