Iran ISIS Execution: ਇਰਾਨ ਨੇ ISIS ਦੇ 9 ਦਹਿਸ਼ਤਗਰਦ ਫਾਹੇ ਲਾਏ

Iran ISIS Execution: ਇਰਾਨ ਨੇ ISIS ਦੇ 9 ਦਹਿਸ਼ਤਗਰਦ ਫਾਹੇ ਲਾਏ

ਦੁਬਈ : ਇਰਾਨ ਨੇ ਮੰਗਲਵਾਰ ਐਲਾਨ ਕੀਤਾ ਹੈ ਕਿ ਉਸ ਨੇ ਮੁਲਕ ਦੀਆਂ ਜੇਲ੍ਹਾਂ ਵਿਚ 2018 ਤੋਂ ਬੰਦ ਦਹਿਸ਼ਤਗਰਦ ਜਥੇਬੰਦੀ ਇਸਲਾਮੀ ਸਟੇਟ (Islamic State of Iraq and Syria – ISIS) ਦੇ 9 ਅਤਿਵਾਦੀਆਂ ਨੂੰ ਫਾਂਸੀ ਲਾ ਦਿੱਤਾ ਹੈ।

ਇਹ ਜਾਣਕਾਰੀ ਇਰਾਨੀ ਨਿਆਂਪਾਲਿਕਾ ਦੀ ਮਿਜ਼ਾਨ ਖ਼ਬਰ ਏਜੰਸੀ ਨੇ ਦਿੱਤੀ ਹੈ। ਏਜੰਸੀ ਨੇ ਕਿਹਾ ਹੈ ਕਿ ਆਈਐਸਆਈਐਸ ਦੇ ਇਹ ਦਹਿਸ਼ਤਗਰਦ ਇਰਾਨ ਦੇ ਨੀਮ-ਫ਼ੌਜੀ ਦਸਤੇ ਰੈਵੋਲਿਊਸ਼ਨਰੀ ਗਾਰਡਜ (Revolutionary Guard) ਉਤੇ ਹੋਏ ਇਕ ਹਮਲੇ ਦੇ ਸਬੰਧ ਵਿਚ 2018 ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਹਮਲੇ ਵਿਚ 3 ਜਵਾਨਾਂ ਦੀ ਮੌਤ ਹੋ ਗਈ ਸੀ।

Share: