ਮਾਸਕੋ : ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਾਤੋ ਰਾਤ 112 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ ਜਿਸ ਵਿੱਚੋਂ ਮਾਸਕੋ ਖੇਤਰ ਵਿੱਚ ਆਏ 24 ਡਰੋਨ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਯੂਕਰੇਨ ਨੇ ਪਿਛਲੇ ਕਈ ਦਿਨਾਂ ਤੋਂ ਰੂਸ ’ਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ ਜਿਸ ਕਾਰਨ ਕਈ ਰੂਸੀ ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਸ ਨੇ ਯੂਕਰੇਨ ਦੇ ਨਿਪ੍ਰੋਪੇਤ੍ਰੋਵਸਕ ਖੇਤਰ ਦੇ ਪੋਕਰੋਵ ਸ਼ਹਿਰ ਦੇ ਹਿੱਸੇ ‘ਤੇ ਮਿਜ਼ਾਈਲ ਦਾਗੀ ਸੀ।