ਤਿੱਬਤ : ਨੈਸ਼ਨਲ ਸੈਂਟਰ ਫਾਰ ਸਿਸਮਾਲੋਜੀ ਨੇ ਦੱਸਿਆ ਕਿ ਤਿੱਬਤ ਵਿੱਚ ਅੱਜ ਸਵੇਰੇ 9:27 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 4.2 ਮਾਪੀ ਗਈ। ਇਹ ਭੂਚਾਲ 20 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।
ਐਨਐਸਸੀ ਨੇ X ’ਤੇ ਇੱਕ ਪੋਸਟ ਅਪਲੋਡ ਕਰ ਕੇ ਦੱਸਿਆ ਕਿ ਇਸ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।