ਰਾਮਗੋਪਾਲ ਵੱਲੋਂ ਵਿੰਗ ਕਮਾਂਡਰ ਵਯੋਮਿਕਾ ਸਿੰਘ ਬਾਰੇ ਵਿਵਾਦਤ ਟਿੱਪਣੀ

ਲਖਨਊ: ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ ਨੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਬਾਰੇ ਵਿਵਾਦਤ ਟਿੱਪਣੀ ਕੀਤੀ ਹੈ। ਉਸ ਨੇ ਕਿਹਾ ਕਿ ਕਰਨਲ ਸੋਫ਼ੀਆ ਕੁਰੈਸ਼ੀ ਨੂੰ ਭਾਜਪਾ ਦੇ ਇਕ ਮੰਤਰੀ ਨੇ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਿਮ ਹੈ ਪਰ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੂੰ ਇਸ ਕਰਕੇ ਕੁਝ ਨਹੀਂ ਆਖਿਆ ਕਿ ਉਹ ਸ਼ਾਇਦ ਰਾਜਪੂਤ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮਗੋਪਾਲ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਫੌਜ ਦੀ ਵਰਦੀ ਨੂੰ ਜਾਤੀਗਤ ਚਸ਼ਮਿਆਂ ਰਾਹੀਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਹਰੇਕ ਜਵਾਨ ਸਿਰਫ਼ ‘ਰਾਸ਼ਟਰਧਰਮ’ ਨਿਭਾਉਂਦਾ ਹੈ।

Share: