ਪਾਕਿਸਤਾਨੀ ਫ਼ੌਜ ਵੱਲੋਂ 8ਵੇਂ ਦਿਨ ਵੀ ਕੰਟਰੋਲ ਰੇਖਾ ’ਤੇ ਫਾਇਰਿੰਗ

ਪਾਕਿਸਤਾਨੀ ਫ਼ੌਜ ਵੱਲੋਂ 8ਵੇਂ ਦਿਨ ਵੀ ਕੰਟਰੋਲ ਰੇਖਾ ’ਤੇ ਫਾਇਰਿੰਗ

ਸ੍ਰੀਨਗਰ : ਭਾਰਤੀ ਥਲ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਵਿਚ ਪੰਜ ਥਾਵਾਂ ’ਤੇ ਬਿਨਾਂ ਕਿਸੇ ਭੜਕਾਹਟ ਤੋਂ ਫਾਇਰਿੰਗ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ 1 ਤੇ 2 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਭੜਕਾਹਟ ਤੋੋਂ ਕੁਪਵਾੜਾ, ਬਾਰਾਮੂਲਾ, ਪੁਣਛ, ਨੌਸ਼ਹਿਰਾ ਤੇ ਅਖਨੂਰ ਸੈਕਟਰਾਂ ਵਿਚ ਕੰਟਰੋਲ ਰੇਖਾ ਦੇ ਪਾਰ ਚੌਕੀਆਂ ਤੋਂ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ।

ਫੌਜ ਨੇ ਕਿਹਾ ਕਿ ਭਾਰਤੀ ਸਲਾਮਤੀ ਦਸਤਿਆਂ ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਉਂਝ ਇਹ ਲਗਾਤਾਰ 8ਵਾਂ ਦਿਨ ਹੈ ਜਦੋਂ ਕੰਟਰੋਲ ਰੇਖਾ ’ਤੇ ਦੁਵੱਲੀ ਗੋਲੀਬਾਰੀ ਦੇਖਣ ਨੂੰ ਮਿਲੀ ਹੈ।

Share: