ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਬੰਧਤ ਮੁੱਦਿਆਂ ਬਾਰੇ ਨੂੰ ਜਾਣਕਾਰੀ ਦੇਣਗੇ ਵਿਦੇਸ਼ ਸਕੱਤਰ

ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਬੰਧਤ ਮੁੱਦਿਆਂ ਬਾਰੇ ਨੂੰ ਜਾਣਕਾਰੀ ਦੇਣਗੇ ਵਿਦੇਸ਼ ਸਕੱਤਰ

ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਬਾਰੇ ਅੱਜ ਸੰਸਦੀ ਕਮੇਟੀ ਨੂੰ ਜਾਣਕਾਰੀ ਦੇਣਗੇ। ਸੂਤਰਾਂ ਮੁਤਾਬਕ ਮਿਸਰੀ ਸ਼ਾਮ 4 ਵਜੇ ਦੇ ਕਰੀਬ ਸੰਸਦੀ ਕਮੇਟੀ ਦੇ ਰੂਬਰੂ ਹੋਣਗੇ। ਇਹ ਬੈਠਕ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਹਥਿਆਰਬੰਦ ਬਲਾਂ ਵੱਲੋੋਂ ਚਲਾਏ ਗਏ Operation Sindoor ਤੇ ਉਸ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਹੋਏ ਫੌਜੀ ਟਕਰਾਅ ਦੇ ਪਿਛੋਕੜ ਵਿਚ ਹੋ ਰਹੀ ਹੈ। ਭਾਰਤ ਤੇ ਪਾਕਿਸਤਾਨ ਨੇ 10 ਮਈ ਨੂੰ ਫੌਜੀ ਟਕਰਾਅ ਨੂੰ ਰੋਕ ਕੇ ਗੋਲੀਬੰਦੀ ਲਈ ਸਹਿਮਤੀ ਦਿੱਤੀ ਸੀ।

ਮਿਸਰੀ ਸੋਮਵਾਰ ਤੇ ਮੰਗਲਵਾਰ ਨੂੰ ਕਾਂਗਰਸੀ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਕਮੇਟੀ ਨੂੰ ‘ਭਾਰਤ ਤੇ ਪਾਕਿਸਤਾਨ ਦੇ ਸਬੰਧ ਵਿਚ ਮੌਜੂਦਾ ਵਿਦੇਸ਼ ਨੀਤੀ ਘਟਨਾਕ੍ਰਮ’ ਬਾਰੇ ਜਾਣਕਾਰੀ ਦੇਣਗੇ। ਭਾਜਪਾ ਦੇ ਰਾਜੀਵ ਪ੍ਰਤਾਪ ਰੂਡੀ ਦੀ ਪ੍ਰਧਾਨਗੀ ਵਾਲੀ ਜਲ ਸਰੋਤਾਂ ਬਾਰੇ ਕਮੇਟੀ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਹੜ੍ਹਾਂ ਦੇ ਹਾਲਾਤਾਂ, ਦਰਿਆਵਾਂ ਦੇ ਕਿਨਾਰਿਆਂ ਦੀ ਸੁਰੱਖਿਆ, ਮਿੱਟੀ ਦੀ ਕਟੌਤੀ, ਮੌਨਸੂਨ ਦੌਰਾਨ ਰਾਹਤ ਉਪਾਵਾਂ, ਜਿਸ ਵਿੱਚ ਸਰਹੱਦ ਪਾਰ ਵਗਦੀਆਂ ਨਦੀਆਂ ਸ਼ਾਮਲ ਹਨ, ਵਰਗੇ ਮੁੱਦਿਆਂ ’ਤੇ ਜਾਣਕਾਰੀ ਦਿੱਤੀ ਜਾਣੀ ਹੈ। ਸਰਕਾਰ ਨੇ Operation Sindoor ਦੇ ਪਿਛੋਕੜ ਵਿੱਚ ਅਤਿਵਾਦ ਨਾਲ ਮਜ਼ਬੂਤੀ ਨਾਲ ਨਜਿੱਠਣ ਦੇ ਭਾਰਤ ਦੇ ਸੰਕਲਪ ਬਾਰੇ ਆਲਮੀ ਆਗੂਆਂ ਨੂੰ ਜਾਣੂ ਕਰਵਾਉਣ ਲਈ 33 ਦੇਸ਼ਾਂ ਵਿੱਚ ਸਰਬ-ਪਾਰਟੀ ਵਫ਼ਦ ਭੇਜਣ ਦਾ ਫੈਸਲਾ ਕੀਤਾ ਹੈ।

Share: