10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਜਾਰੀ

10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਸੁਰੱਖਿਆ ਬਲਾਂ ਵੱਲੋਂ ਕਾਰਵਾਈ ਜਾਰੀ

ਇੰਫਾਲ : ਵੀਰਵਾਰ ਸਵੇਰ ਅਸਾਮ ਰਾਈਫਲਜ਼ ਵੱਲੋਂ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਇਕ ਮੁਕਾਬਲੇ ਦੌਰਾਨ 10 ਅਤਿਵਾਦੀਆਂ ਨੂੰ ਢੇਰ ਕੀਤੇ ਜਾਣ ਤੋਂ ਬਾਅਦ ਵੀ ਕਾਰਵਾਈ ਜਾਰੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਚੰਦੇਲ ਜ਼ਿਲ੍ਹੇ ਦੇ ਪਹਾੜੀ ਖੇਤਰ ਵਿਚ…
ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਲਾਇਬ੍ਰੇਰੀ ਵਿਚ ਅੱਗ ਲੱਗੀ

ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਲਾਇਬ੍ਰੇਰੀ ਵਿਚ ਅੱਗ ਲੱਗੀ

ਨਵੀਂ ਦਿੱਲੀ : ਵੀਰਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਪੀਤਮਪੁਰਾ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਲਾਇਬ੍ਰੇਰੀ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਡੀਐੱਫਐੱਸ ਦੇ ਇਕ ਅਧਿਕਾਰੀ ਨੇ ਦੱਸਿਆ, “ਅੱਗ ਸਵੇਰੇ 8.55 ਵਜੇ ਦੇ ਕਰੀਬ ਲੱਗੀ ਅਤੇ ਚਾਰ…
ਜੇਐੱਨਯੂ ਵੱਲੋਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਸਮਝੌਤਾ ਮੁਅੱਤਲ

ਜੇਐੱਨਯੂ ਵੱਲੋਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਸਮਝੌਤਾ ਮੁਅੱਤਲ

ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਇੱਕ ਅਕਾਦਮਿਕ ਸਮਝੌਤਾ (ਐੱਮਓਯੂ) ਮੁਅੱਤਲ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਐੱਮਓਯੂ ’ਤੇ ਤਿੰਨ ਫਰਵਰੀ ਨੂੰ…
ਭਾਰਤ ਦੇ ‘ਭਾਰਗਵਸਤਰ’ ਕਾਊਂਟਰ ਡਰੋਨ ਸਿਸਟਮ ਦਾ ਸਫ਼ਲ ਪ੍ਰੀਖਣ

ਭਾਰਤ ਦੇ ‘ਭਾਰਗਵਸਤਰ’ ਕਾਊਂਟਰ ਡਰੋਨ ਸਿਸਟਮ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ : ਸੋਲਰ ਡਿਫੈਂਸ ਐਂਡ ਏਰੋਸਪੇਸ ਲਿਮਟਿਡ (SDAL) ਵੱਲੋਂ ਇੱਕ ਨਵਾਂ ਘੱਟ ਕੀਮਤ ਵਾਲਾ ਕਾਊਂਟਰ ਡਰੋਨ ਸਿਸਟਮ ਹਾਰਡ ਕਿਲ ਮੋਡ ‘ਭਾਰਗਵਸਤਰ’ ਤਿਆਰ ਕੀਤਾ ਗਿਆ ਹੈ ਜੋ ਇੱਕ ਤੋਂ ਵੱਧ ਡਰੋਨਾਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਇਸ ਕਾਊਂਟਰ-ਡਰੋਨ…

ਪਾਣੀ ਵਿਵਾਦ: ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ

ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ ਜਿਸ ਦਾ ਭੇਤ ਹੁਣ ਖੁੱਲ੍ਹਿਆ ਹੈ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਜਦੋਂ ਬੀਬੀਐੱਮਬੀ ਤੋਂ ਲੰਘੇ ਵਰ੍ਹਿਆਂ ’ਚ ਕੀਤੇ ਖ਼ਰਚੇ ਦਾ…

ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪੁੱਜੀ

ਅੰਮ੍ਰਿਤਸਰ/ਮਜੀਠਾ : ਮਜੀਠਾ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਵਿਅਕਤੀਆਂ ’ਚੋਂ ਦੋ ਹੋਰ ਦੀ ਅੱਜ ਮੌਤ ਹੋ ਗਈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ ਜਦਕਿ ਅੱਠ ਦੀ…
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ: ਅਮਰੀਕੀ ਵਿਦੇਸ਼ ਮੰਤਰਾਲਾ

ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ: ਅਮਰੀਕੀ ਵਿਦੇਸ਼ ਮੰਤਰਾਲਾ

ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦਰਮਿਆਨ ਦੋਵਾਂ ਧਿਰਾਂ ’ਚ ਸਿੱਧੀ ਗੱਲਬਾਤ ਦੀ ਵਕਾਲਤ ਕਰਦਾ ਹੈ। ਅਮਰੀਕਾ ਨੇ ਸ਼ਾਂਤੀ ਦਾ ਰਾਹ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ…
‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਟਰੰਪ ਦੇ ਦਾਅਵੇ ਮਗਰੋਂ ਕਾਂਗਰਸ ਨੇ ਤਨਜ਼ ਕੱਸਿਆ

‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਟਰੰਪ ਦੇ ਦਾਅਵੇ ਮਗਰੋਂ ਕਾਂਗਰਸ ਨੇ ਤਨਜ਼ ਕੱਸਿਆ

ਨਵੀਂ ਦਿੱਲੀ : ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਦਾ ਮੁੜ ਦਾਅਵਾ ਕੀਤੇ ਜਾਣ ਮਗਰੋਂ ਬੁੱਧਵਾਰ ਨੂੰ ਤਨਜ਼ ਕਸਦਿਆਂ ਕਿਹਾ ਕਿ ‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਹੈ ਕਯਾ? (ਕੀ ਅਮਰੀਕੀ ਪਾਪਾ ਨੇ ਜੰਗ…
ਟੈਕਸ ਕਟੌਤੀ: ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਘੱਟ ਕੀਮਤ ਵਾਲੇ ਪੈਕੇਜ ’ਤੇ ਮਿਲੇਗੀ ਛੋਟ

ਟੈਕਸ ਕਟੌਤੀ: ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਘੱਟ ਕੀਮਤ ਵਾਲੇ ਪੈਕੇਜ ’ਤੇ ਮਿਲੇਗੀ ਛੋਟ

ਵਾਸ਼ਿੰਗਟਨ : ਅਮਰੀਕਾ ਵਿਚ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਚੀਨ ਤੋਂ ਆਉਣ ਵਾਲੇ $800 ਤੋਂ ਘੱਟ ਕੀਮਤ ਵਾਲੇ ਪੈਕੇਜਾਂ ’ਤੇ ਛੂਟ ਮਿਲਣ ਜਾ ਰਹੀ। ਇਹ ਰਾਹਤ ਅਮਰੀਕਾ ਅਤੇ ਚੀਨ ਵੱਲੋਂ 90 ਦਿਨਾਂ ਲਈ ਉੱਚ ਟੈਕਸ ਦਰਾਂ ਘਟਾਉਣ ’ਤੇ ਸਹਿਮਤੀ ਪ੍ਰਗਟਾਉਣ ਤੋਂ…
ਭਾਰਤ-ਪਾਕਿ ਤਣਾਅ: ਦੋਹਾਂ ਦੇਸ਼ਾਂ ਨੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ‘ਗ਼ੈਰ ਲੋੜੀਂਦਾ ਵਿਅਕਤੀ’ ਐਲਾਨਿਆ

ਭਾਰਤ-ਪਾਕਿ ਤਣਾਅ: ਦੋਹਾਂ ਦੇਸ਼ਾਂ ਨੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ‘ਗ਼ੈਰ ਲੋੜੀਂਦਾ ਵਿਅਕਤੀ’ ਐਲਾਨਿਆ

ਇਸਲਾਮਾਬਾਦ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧਾਂ ਵਿਚ ਤਣਾਅ ਹਾਲੇ ਵੀ ਜਾਰੀ ਹੈ, ਕਿਉਂਕਿ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੂੰ ‘ਗ਼ੈਰ ਲੋੜੀਂਦਾ ਵਿਅਕਤੀ’ ਘੋਸ਼ਿਤ ਕਰਦਿਆਂ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਦੇ ਜਵਾਬ…
ਭਾਰਤ ਵੱਲੋਂ ਚੀਨ ਦੇ ਗਲੋਬਲ ਟਾਈਮਜ਼ ਤੇ ਸਿਨਹੂਆ ਦੇ X ਖਾਤਿਆਂ ’ਤੇ ਪਾਬੰਦੀ

ਭਾਰਤ ਵੱਲੋਂ ਚੀਨ ਦੇ ਗਲੋਬਲ ਟਾਈਮਜ਼ ਤੇ ਸਿਨਹੂਆ ਦੇ X ਖਾਤਿਆਂ ’ਤੇ ਪਾਬੰਦੀ

ਨਵੀਂ ਦਿੱਲੀ : ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਰਤ ਨੇ ਬੁੱਧਵਾਰ ਨੂੰ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਤੇ ਖ਼ਬਰ ਏਜੰਸੀ ਸਿਨਹੂਆ ਦੇ ਐਕਸ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ ਇਹ ਕਾਰਵਾਈ…
ਸ਼ੌਕ ਦੀ ਗੇੜੀ ਮਾਰਨ ਵਾਲਿਆਂ ਨੂੰ ਨੱਥ ਪਾਵੇਗਾ ਪੁਲੀਸ ਦਾ ਇਰੇਜ਼ ਪ੍ਰੋਜੈਕਟ

ਸ਼ੌਕ ਦੀ ਗੇੜੀ ਮਾਰਨ ਵਾਲਿਆਂ ਨੂੰ ਨੱਥ ਪਾਵੇਗਾ ਪੁਲੀਸ ਦਾ ਇਰੇਜ਼ ਪ੍ਰੋਜੈਕਟ

ਵੈਨਕੂਵਰ : ਪੀਲ ਪੁਲੀਸ ਨੇ ਸ਼ਹਿਰਾਂ ਦੀਆਂ ਸੜਕਾਂ ’ਤੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਕਾਰਾਂ ਭਜਾਉਣ ਅਤੇ ਗੇੜੇ ਲਾਉਣ ਦੇ ਸ਼ੌਕੀਨ ਨੌਜਵਾਨਾਂ ਨੂੰ ਨੱਥ ਪਾਉਣ ਲਈ ਇਰੇਜ਼ (ERASE (Eliminating Racing Activities on Streets Everywhere) ਪ੍ਰੋਜੈਕਟ ਦਾ ਗਠਨ ਕੀਤਾ ਹੈ। ਪਿਛਲੇ ਤਿੰਨ…
Operation Sindoor ਦੌਰਾਨ ਮਾਰੇ ਗਏ ਪਰਿਵਾਰਕ ਜੀਆਂ ਲਈ ਮਸੂਦ ਅਜ਼ਹਰ ਨੂੰ ਮਿਲੇਗਾ 14 ਕਰੋੜ ਦਾ ਮੁਆਵਜ਼ਾ

Operation Sindoor ਦੌਰਾਨ ਮਾਰੇ ਗਏ ਪਰਿਵਾਰਕ ਜੀਆਂ ਲਈ ਮਸੂਦ ਅਜ਼ਹਰ ਨੂੰ ਮਿਲੇਗਾ 14 ਕਰੋੜ ਦਾ ਮੁਆਵਜ਼ਾ

ਨਵੀਂ ਦਿੱਲੀ : ਪਾਕਿਸਤਾਨ ਸਰਕਾਰ ਜੈਸ਼-ਏ-ਮੁਹੰਮਦ ਦੇ ਮੁਖੀ ਤੇ ਅਮਰੀਕਾ ਵੱਲੋਂ ਦਹਿਸ਼ਤਗਰਦ ਐਲਾਨੇ ਮਸੂਦ ਅਜ਼ਹਰ ਨੂੰ ਹਾਲੀਆ ਭਾਰਤੀ ਹਵਾਈ ਹਮਲਿਆਂ ਵਿਚ ਮਾਰੇ ਗਏ ਉਸ ਦੇ 14 ਪਰਿਵਾਰਕ ਜ਼ੀਆਂ ਦੀ ਮੌਤ ਦੇ ਮੁਆਵਜ਼ੇ ਵਜੋਂ 14 ਕਰੋੜ ਰੁਪਏ ਦੀ ਅਦਾਇਗੀ ਕਰ ਸਕਦੀ ਹੈ।…
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸੀਸੀਐੱਸ ਦੀ ਮੀਟਿੰਗ ਜਾਰੀ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸੀਸੀਐੱਸ ਦੀ ਮੀਟਿੰਗ ਜਾਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਵਾਈ ਹੇਠ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਇਕ ਮੀਟਿੰਗ ਜਾਰੀ ਹੈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਕਾਰਵਾਈ ਰੋਕਣ ’ਤੇ ਬਣੀ ਸਹਿਮਤੀ ਤੋਂ ਬਾਅਦ ਸੀਸੀਐੱਸ ਦੀ ਪਹਿਲੀ…
ਸੀਡੀਐੱਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਵੱਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ

ਸੀਡੀਐੱਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਵੱਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ

ਨਵੀਂ ਦਿੱਲੀ : ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਦੇਸ਼ ਦੇ ਸਿਖਰਲੇ ਫੌਜੀ ਅਧਿਕਾਰੀਆਂ ਵੱਲੋਂ ਮੁਰਮੂ ਨੂੰ Operation Sindoor ਬਾਰੇ ਜਾਣਕਾਰੀ ਦਿੱਤੀ। ਭਾਰਤ ਨੇ ਪਹਿਲਗਾਮ ਦਹਿਸ਼ਤੀ…
ਬੀਬੀਐੱਮਬੀ ਦੀ ਅੱਜ ਹੋਣ ਵਾਲੀ ਬੈਠਕ ਇੱਕ ਦਿਨ ਲਈ ਮੁਲਤਵੀ

ਬੀਬੀਐੱਮਬੀ ਦੀ ਅੱਜ ਹੋਣ ਵਾਲੀ ਬੈਠਕ ਇੱਕ ਦਿਨ ਲਈ ਮੁਲਤਵੀ

ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੁਣ 15 ਮਈ ਨੂੰ ਹੋਵੇਗੀ। ਪਹਿਲਾਂ ਇਹ ਮੀਟਿੰਗ ਅੱਜ ਹੋਣੀ ਸੀ। ਮੀਟਿੰਗ ਇੱਕ ਦਿਨ ਲਈ ਮੁਲਤਵੀ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਭਲਕੇ ਹੋਣ ਵਾਲੀ ਮੀਟਿੰਗ…
ਪੰਜਾਬ ਸਰਕਾਰ ਦੀ ਸਟੇਟਸ ਕੋ ਵਾਲੀ ਮੰਗ ਹਾਈ ਕੋਰਟ ਵੱਲੋਂ ਖਾਰਜ

ਪੰਜਾਬ ਸਰਕਾਰ ਦੀ ਸਟੇਟਸ ਕੋ ਵਾਲੀ ਮੰਗ ਹਾਈ ਕੋਰਟ ਵੱਲੋਂ ਖਾਰਜ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੇ ਮਾਮਲੇ ’ਤੇ ਸਟੇਟਸ ਕੋ ਕੀਤੇ ਜਾਣ ਦੀ ਮੰਗ ਨੂੰ ਅੱਜ ਖਾਰਜ ਕਰ ਦਿੱਤਾ ਹੈ। ਹਾਲਾਂਕਿ ਹਾਈ ਕੋਰਟ ਵੱਲੋਂ ਮਾਮਲੇ ਦੀ ਅਗਲੀ ਤਰੀਕ 20 ਮਈ…
ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

ਪਾਕਿਸਤਾਨ ਨੇ 21 ਦਿਨਾਂ ਬਾਅਦ ਬੀਐੱਸਐੱਫ ਜਵਾਨ ਭਾਰਤ ਨੂੰ ਸੌਂਪਿਆ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਬੀਐੱਸਐੱਫ ਜਵਾਨ ਪੂਰਨਮ ਕੁਮਾਰ ਸ਼ਾਹ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਵਤਨ ਪਰਤ ਆਇਆ ਹੈ। ਸ਼ਾਹ ਦੀ ਵਾਪਸੀ 21 ਦਿਨਾਂ ਬਾਅਦ ਹੋਈ ਹੈ। ਪਾਕਿਸਤਾਨੀ ਰੇਂਜਰਾਂ ਨੇ ਸ਼ਾਹ ਨੂੰ ਅੱਜ ਸਵੇਰੇ 10:30 ਵਜੇ ਦੇ ਕਰੀਬ…
ਨਾਜਾਇਜ਼ ਸ਼ਰਾਬ: ਫ਼ਿਰੋਜ਼ਪੁਰ ’ਚ ਸਤਲੁਜ ਕਿਨਾਰੇ ਚੱਲ ਰਿਹਾ ਮੌਤ ਦਾ ਕਾਰੋਬਾਰ

ਨਾਜਾਇਜ਼ ਸ਼ਰਾਬ: ਫ਼ਿਰੋਜ਼ਪੁਰ ’ਚ ਸਤਲੁਜ ਕਿਨਾਰੇ ਚੱਲ ਰਿਹਾ ਮੌਤ ਦਾ ਕਾਰੋਬਾਰ

ਫ਼ਿਰੋਜ਼ਪੁਰ : ਅੰਮ੍ਰਿਤਸਰ ਦੇ ਮਜੀਠਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਦਰਦਨਾਕ ਮੌਤਾਂ ਨੇ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਭਿਆਨਕ ਸੱਚਾਈ ਨੂੰ ਇਕ ਵਾਰ ਫਿਰ ਤੋਂ ਜੱਗ ਜ਼ਾਹਿਰ ਕਰ ਦਿੱਤਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ…
ਅਸੀਂ ਭਾਰਤ ਤੇ ਪਾਕਿ ਦਰਮਿਆਨ ਪਰਮਾਣੂ ਜੰਗ ਰੋਕੀ: ਟਰੰਪ

ਅਸੀਂ ਭਾਰਤ ਤੇ ਪਾਕਿ ਦਰਮਿਆਨ ਪਰਮਾਣੂ ਜੰਗ ਰੋਕੀ: ਟਰੰਪ

ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਨੂੰ ਰੋਕ ਦਿੱਤਾ ਹੈ। ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਦੋਵਾਂ…
ਬਰਤਾਨੀਆ ਵੱਲੋਂ ਪਰਵਾਸੀਆਂ ’ਤੇ ਸਖ਼ਤੀ ਦੀ ਤਿਆਰੀ

ਬਰਤਾਨੀਆ ਵੱਲੋਂ ਪਰਵਾਸੀਆਂ ’ਤੇ ਸਖ਼ਤੀ ਦੀ ਤਿਆਰੀ

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਨਵੇਂ ਨੀਤੀਗਤ ਉਪਾਅ ਦਾ ਐਲਾਨ ਕੀਤਾ ਜਿਸ ’ਚ ਨਾਗਰਿਕਤਾ ਦੇ ਚਾਹਵਾਨ ਪਰਵਾਸੀਆਂ ਲਈ ਉਡੀਕ ਦੀ ਮਿਆਦ ਪੰਜ ਸਾਲ ਤੋਂ ਵਧਾ ਦੇ 10 ਸਾਲ ਕਰਨਾ ਸ਼ਾਮਲ ਹੈ। ਇਸ ਕਦਮ ਦਾ ਮਕਸਦ…
ਹਮਾਸ ਵੱਲੋਂ ਅਮਰੀਕੀ-ਇਜ਼ਰਾਇਲੀ ਬੰਦੀ ਰਿਹਾਅ

ਹਮਾਸ ਵੱਲੋਂ ਅਮਰੀਕੀ-ਇਜ਼ਰਾਇਲੀ ਬੰਦੀ ਰਿਹਾਅ

ਦੀਰ ਅਲ-ਬਲਾਹ : 19 ਮਹੀਨਿਆਂ ਤੋਂ ਗਾਜ਼ਾ ਪੱਟੀ ’ਚ ਬੰਦੀ ਬਣਾ ਕੇ ਰੱਖੇ ਅਮਰੀਕੀ-ਇਜ਼ਰਾਇਲੀ ਫੌਜੀ ਈਡਨ ਅਲੈਗਜ਼ੈਂਡਰ ਨੂੰ ਅੱਜ ਹਮਾਸ ਨੇ ਰਿਹਾਅ ਕਰ ਦਿੱਤਾ। ਟਰੰਪ ਪ੍ਰਸ਼ਾਸਨ ਪ੍ਰਤੀ ਸਦਭਾਵਨਾਪੂਰਨ ਸੰਕੇਤ ਦਿੰਦਿਆਂ ਹਮਾਸ ਨੇ ਕਿਹਾ ਕਿ ਅਜਿਹੇ ਕਦਮ ਨਾਲ ਇਜ਼ਰਾਈਲ ਨਾਲ ਨਵੀਂ ਜੰਗਬੰਦੀ…

ਯੂਕਰੇਨ: ਜੰਗਬੰਦੀ ਦੀ ਤਜਵੀਜ਼ ਨਕਾਰੇ ਜਾਣ ਬਾਅਦ ਰੂਸੀ ਡਰੋਨਾਂ ਦੇ ਹਮਲੇ

ਕੀਵ : ਕ੍ਰੈਮਲਿਨ ਵੱਲੋਂ ਬਿਨਾ ਸ਼ਰਤ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰਨ ਬਾਅਦ ਰੂਸ ਨੇ ਰਾਤ ਨੂੰ ਯੂਕਰੇਨ ’ਤੇ 100 ਤੋਂ ਵੱਧ ਡਰੋਨ ਦਾਗੇ। ਯੂਕਰੇਨ ਦੀ ਹਵਾਈ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਕ੍ਰੈਮਲਿਨ ਵੱਲੋਂ ਇਸ…
ਸਾਊਦੀ ਅਰਬ ਦੇ ਰੇਸਤਰਾਂ ਵਿੱਚੋਂ ਹਰਿਮੰਦਰ ਸਾਹਿਬ ਦੀਆ ਤਸਵੀਰਾਂ ਹਟਵਾਉਣ ਦੀ ਅਪੀਲ

ਸਾਊਦੀ ਅਰਬ ਦੇ ਰੇਸਤਰਾਂ ਵਿੱਚੋਂ ਹਰਿਮੰਦਰ ਸਾਹਿਬ ਦੀਆ ਤਸਵੀਰਾਂ ਹਟਵਾਉਣ ਦੀ ਅਪੀਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਊਦੀ ਅਰਬ ਦੇ ਰਿਆਧ ਸਥਿਤ ਭਾਰਤੀ ਸਫਾਰਤਖਾਨੇ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉੱਥੇ ਇੱਕ ਰੇਸਤਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਸਿੱਖ ਭਾਵਨਾਵਾਂ…
ਲੰਡਨ: ਬਿਜਲੀ ਜਾਣ ਕਾਰਨ ਟਿਊਬ ਸੇਵਾਵਾਂ ਪ੍ਰਭਾਵਿਤ

ਲੰਡਨ: ਬਿਜਲੀ ਜਾਣ ਕਾਰਨ ਟਿਊਬ ਸੇਵਾਵਾਂ ਪ੍ਰਭਾਵਿਤ

ਲੰਡਨ : ਟਰਾਂਸਪੋਰਟ ਫਾਰ ਲੰਡਨ ਨੇ ਅੱਜ ਕਿਹਾ ਕਿ ਪਾਵਰ ਫੇਲ੍ਹ ਹੋਣ ਕਾਰਨ ਸੋਮਵਾਰ ਨੂੰ ਲੰਡਨ ਦੀਆਂ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਕੁਝ ਟਿਊਬ ਲਾਈਨਾਂ (ਮੈਟਰੋ ਵਰਗੀਆਂ ਸੇਵਾਵਾਂ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ…
IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

IAF ਅਸੀਂ ਕਿਰਾਨਾ ਹਿੱਲਜ਼ ’ਤੇ ਹਮਲਾ ਨਹੀਂ ਕੀਤਾ: ਭਾਰਤੀ ਹਵਾਈ ਫੌਜ

ਨਵੀਂ ਦਿੱਲੀ/ਲਾਹੌਰ : ਪਾਕਿਸਤਾਨੀ ਅਥਾਰਟੀ ਨੇ ਅੱਜ ਦਾਅਵਾ ਕੀਤਾ ਕਿ ਲੰਘੇ ਸ਼ਨਿਚਰਵਾਰ ਨੂੰ ਭਾਰਤੀ ਡਰੋਨਾਂ ਰਾਹੀਂ ਕੀਤੇ ਗਏ ਹਮਲਿਆਂ ’ਚ ਪਾਕਿਸਤਾਨ ਦੇ ਸੱਤ ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਡਰੋਨਾਂ ਵੱਲੋਂ ਪੰਜਾਬ…
ਜੰਮੂ ਦੇ ਸਾਂਬਾ ਵਿੱਚ ਕਈ ਸ਼ੱਕੀ ਡਰੋਨ ਦਿਖੇ

ਜੰਮੂ ਦੇ ਸਾਂਬਾ ਵਿੱਚ ਕਈ ਸ਼ੱਕੀ ਡਰੋਨ ਦਿਖੇ

ਜੰਮੂ : ਸੁਰੱਖਿਆ ਬਲਾਂ ਨੇ ਅੱਜ ਰਾਤ ਵੇਲੇ ਦੱਸਿਆ ਕਿ ਜੰਮੂ ਖੇਤਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਕਈ ਸ਼ੱਕੀ ਡਰੋਨ ਦੇਖੇ ਗਏ ਹਨ। ਸਰਹੱਦ ’ਤੇ ਡਰੋਨ ਗਤੀਵਿਧੀ ਦੀ ਇਹ ਤਾਜ਼ਾ ਘਟਨਾ ਅਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ…
ਲੇਹ-ਮਨਾਲੀ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਿਆ

ਲੇਹ-ਮਨਾਲੀ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਿਆ

ਸ਼ਿਮਲਾ : ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਲੇਹ-ਮਨਾਲੀ ਕੌਮੀ ਮਾਰਗ (ਐਨਐਚ-3) ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜੋ ਲੱਦਾਖ ਨੂੰ ਮਨਾਲੀ ਰਾਹੀਂ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਬੀਆਰਓ ਨੇ ਇਸ ਤੋਂ ਪਹਿਲਾਂ ਇਸ ਸੜਕ ਤੋਂ ਬਰਫ ਹਟਾਈ। ਬੀਆਰਓ ਨੇ…

ਭਾਰਤੀ ਡਰੋਨ ਹਮਲਿਆਂ ’ਚ 7 ਹਲਾਕ, 6 ਜ਼ਖ਼ਮੀ: ਪਾਕਿ

ਲਾਹੌਰ : ਪਾਕਿਸਤਾਨੀ ਅਥਾਰਟੀ ਨੇ ਅੱਜ ਦਾਅਵਾ ਕੀਤਾ ਕਿ ਲੰਘੇ ਸ਼ਨਿਚਰਵਾਰ ਨੂੰ ਪੰਜਾਬ ਸੂਬੇ ਦੇ ਗੁਜਰਾਤ ਸ਼ਹਿਰ ’ਚ ਭਾਰਤੀ ਡਰੋਨਾਂ ਰਾਹੀਂ ਕੀਤੇ ਗਏ ਹਮਲਿਆਂ ’ਚ ਸੱਤ ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ…
ਦਿਨ ਚੜ੍ਹਦੇ ਹੀ ਬਰਨਾਲਾ ਪੁਲੀਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ

ਦਿਨ ਚੜ੍ਹਦੇ ਹੀ ਬਰਨਾਲਾ ਪੁਲੀਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ

ਮਹਿਲ ਕਲਾਂ : ਹਲਕੇ ਦੇ ਪਿੰਡ ਟੱਲੇਵਾਲ ਵਿੱਚ ਬਰਨਾਲਾ-ਮੋਗਾ ਕੌਮੀ ਮਾਰਗ ਤੋਂ ਪਿੰਡ ਵਿਧਾਤਾ ਲਿੰਕ ਸੜਕਾਂ ’ਤੇ ਅੱਜ ਸਵੇਰੇ ਪੁਲੀਸ ਅਤੇ ਗੈਂਗਸਟਰ ਦਰਮਿਆਨ ਮੁਕਾਬਲਾ ਹੋ ਗਿਆ ਅਤੇ ਇਸ ਦੌਰਾਨ ਕਰਾਸ ਫਾਇਰਿੰਗ ਵੀ ਹੋਈ। ਟੱਲੇਵਾਲ ਪੁਲੀਸ ਅਤੇ ਸੀਆਈਏ ਸਟਾਫ ਦੀ ਟੀਮ ਵੱਲੋਂ…