ਸ਼ਾਹਬਾਜ਼ ਸ਼ਰੀਫ਼ ਨੇ Operation Sindoor ਦੌਰਾਨ ਨੂਰ ਖ਼ਾਨ ਬੇਸ ’ਤੇ ਹਮਲੇ ਦੀ ਗੱਲ ਕਬੂਲੀ

ਸ਼ਾਹਬਾਜ਼ ਸ਼ਰੀਫ਼ ਨੇ Operation Sindoor ਦੌਰਾਨ ਨੂਰ ਖ਼ਾਨ ਬੇਸ ’ਤੇ ਹਮਲੇ ਦੀ ਗੱਲ ਕਬੂਲੀ

ਡੀਗੜ੍ਹ : ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਫੌਜੀ ਹਮਲੇ ਦੀ ਸ਼ਾਹਦੀ ਹੁਣ ਖੁ਼ਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਰੀ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪਣੇ ਐਕਸ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਵਿਚ ਸ਼ਰੀਫ਼ ਨੇ ਮੰਨਿਆ ਹੈ ਕਿ 10 ਮਈ ਨੂੰ ਤੜਕੇ ਭਾਰਤੀ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਇਸਲਾਮਾਬਾਦ ਨੇੜੇ ਸਥਿਤ ਨੂਰ ਖ਼ਾਨ ਏਅਰਬੇਸ ਵੀ ਸ਼ਾਮਲ ਹੈ।

ਅਮਿਤ ਮਾਲਵੀਆ ਨੇ ਆਪਣੀ ਪੋਸਟ ਵਿਚ ਲਿਖਿਆ, ‘‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਖ਼ੁਦ ਮੰਨਿਆ ਹੈ ਕਿ ਜਨਰਲ ਆਸਿਮ ਮੁਨੀਰ ਨੇ ਉਨ੍ਹਾਂ ਨੂੰ ਰਾਤੀਂ 2:30 ਵਜੇ ਫੋਨ ਕੀਤਾ। ਮੁਨੀਰ ਨੇ ਦੱਸਿਆ ਕਿ ਭਾਰਤ ਨੇ ਨੂਰ ਖ਼ਾਨ ਬੇਸ ਤੇ ਕਈ ਹੋਰਨਾਂ ਟਿਕਾਣਿਆਂ ’ਤੇ ਬੰਬਾਰੀ ਕੀਤੀ ਹੈ। ਇਸ ਨੂੰ ਸਮਝੋ: ਪ੍ਰਧਾਨ ਮੰਤਰੀ ਨੂੰ ਅੱਧੀ ਰਾਤ ਨੂੰ ਪਾਕਿਸਤਾਨ ਅੰਦਰ ਹਮਲਿਆਂ ਦੀ ਖ਼ਬਰ ਨਾਲ ਜਗਾਇਆ ਗਿਆ।

ਸ਼ਾਹਬਾਜ਼ ਸ਼ਰੀਫ਼ ਨੇ ਦੱਸਿਆ ਕਿ ਉਨ੍ਹਾਂ ਨੂੰ 2:30 ਵਜ ਰਾਤ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦਾ ਫੋਨ ਆਇਆ, ਜਿਸ ਵਿਚ ਉਨ੍ਹਾਂ ਭਾਰਤੀ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਇਹ ਹਮਲੇ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੇ ਜਵਾਬ ਵਿਚ ਕੀਤੇ ਗਏ ਸਨ, ਜਿਸ ਵਿਚ 26 ਮਾਸੂਮ ਲੋਕਾਂ ਦੀ ਜਾਨ ਜਾਂਦੀ ਰਹੀ ਸੀ।

Share: