ਅਜਨਾਲਾ : ਇੱਥੇ ਅਜਨਾਲਾ-ਚੁਗਾਵਾਂ ਸੜਕ ’ਤੇ ਪਿੰਡ ਬੋਹਲੀਆਂ ਨੇੜੇ ਮੋਟਰਸਾਈਕਲ ਅਤੇ ਟਰੈਕਟਰ ਦੀ ਟੱਕਰ ਹੋਣ ਕਾਰਨ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਉਠੀਆਂ ਪਿੰਡ ਤੋਂ ਜੋਗਿੰਦਰ ਕੁਮਾਰ ਮੋਟਰਸਾਈਕਲ ’ਤੇ ਆਪਣੀ ਮਾਤਾ ਕੈਲਾਸ਼ ਰਾਣੀ ਨੂੰ ਲੈ ਕੇ ਅਜਨਾਲਾ ਹਸਪਤਾਲ ਤੋਂ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਦੋਵੇੇਂ ਪਿੰਡ ਬੋਹਲੀਆਂ ਦੇ ਡੇਰਿਆਂ ਕੋਲ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਇੱਕ ਟਰੈਕਟਰ ਨਾਲ ਟਕਰਾਅ ਗਿਆ। ਇਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸਥਾਨਕ ਪੁਲੀਸ ਮੁਲਾਜ਼ਮਾਂ ਵੱਲੋਂ ਮੌਕੇ ਤੋਂ ਲਾਸ਼ਾਂ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਹੈ।
Posted inNews