ਜੇਐੱਨਯੂ ਵੱਲੋਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਸਮਝੌਤਾ ਮੁਅੱਤਲ

ਜੇਐੱਨਯੂ ਵੱਲੋਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਸਮਝੌਤਾ ਮੁਅੱਤਲ

ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਇੱਕ ਅਕਾਦਮਿਕ ਸਮਝੌਤਾ (ਐੱਮਓਯੂ) ਮੁਅੱਤਲ ਕਰ ਦਿੱਤਾ ਹੈ।

ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਐੱਮਓਯੂ ’ਤੇ ਤਿੰਨ ਫਰਵਰੀ ਨੂੰ ਤਿੰਨ ਸਾਲ ਦੀ ਮਿਆਦ ਲਈ ਦਸਤਖ਼ਤ ਕੀਤੇ ਗਏ ਸਨ। ਜੇਐੱਨਯੂ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਸੀਂ ਤੁਰਕੀ ਦੀ ਇਨੋਨੂ ਯੂਨੀਵਰਸਿਟੀ ਨਾਲ ਸਮਝੌਤਾ ਮੁਅੱਤਲ ਕਰ ਦਿੱਤਾ ਹੈ। ਸਮਝੌਤੇ ਤਹਿਤ ਫੈਕਲਟੀ ਅਤੇ ਵਿਦਿਆਰਥੀ ਆਦਾਨ-ਪ੍ਰਦਾਨ ਸਣੇ ਹੋਰ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਸੀ।’’

ਤੁਰਕੀ ਦੇ ਮਾਲਤਯਾ Malatya ਵਿੱਚ ਇਨੋਨੂ ਯੂਨੀਵਰਸਿਟੀ ਨੇ ਅੰਤਰ-ਸੱਭਿਆਚਾਰਕ ਖੋਜ ਅਤੇ ਵਿਦਿਆਰਥੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ JNU ਨਾਲ ਇੱਕ ਅਕਾਦਮਿਕ ਭਾਈਵਾਲੀ ਕੀਤੀ ਸੀ।

ਐੱਮਓਯੂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਚਾਰ ਦਿਨ ਤੱਕ ਸਰਹੱਦ ਪਾਰ ਤੋਂ ਡਰੋਨ ਅਤੇ ਮਿਜ਼ਾਇਲ ਹਮਲਿਆਂ ਮਗਰੋਂ ਭਾਰਤ-ਪਾਕਿਸਤਾਨ ਨੇ 10 ਮਈ ਨੂੰ ਫ਼ੌਜੀ ਕਾਰਵਾਈਆਂ ਰੋਕਣ ’ਤੇ ਸਹਿਮਤੀ ਜਤਾਈ ਸੀ।

ਤੁਰਕੀਆਂ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਨ ਅਤੇ ਉੱਥੇ ਅਤਿਵਾਦੀ ਕੈਂਪਾਂ ’ਤੇ ਭਾਰਤ ਦੇ ਹਾਲ ਹੀ ’ਚ ਕੀਤੇ ਹਮਲਿਆਂ ਦੀ ਨਿਖੇਧੀ ਕਰਨ ਕਾਰਨ ਭਾਰਤ ਨੇ ਤੁਰਕੀ ਨਾਲ ਵਪਾਰਕ ਸਬੰਧਾਂ ’ਚ ਤਣਾਅ ਦੀ ਸੰਭਾਵਨਾ ਹੈ।

ਪਾਕਿਸਤਾਨ ਨੂੰ ਤੁਰਕੀ ਦੇ ਸਮਰਥਨ ਮਗਰੋਂ ਪੂਰੇ ਦੇਸ਼ ਵਿੱਚ ਤੁਰਕੀਆਂ ਦੇ ਸਾਮਾਨ ਅਤੇ ਸੈਰ-ਸਪਾਟੇ ਦਾ ਬਾਈਕਾਟ ਕਰਨ ਦੀਆਂ ਮੰਗਾਂ ਆ ਰਹੀਆਂ ਹਨ। ਇਸ ਤੋਂ ਇਲਾਵਾ EaseMyTrip ਅਤੇ ixigo ਵਰਗੇ ਆਨਲਾਈਨ ਯਾਤਰਾ ਪਲੈਟਫਾਰਮਾਂ ਨੇ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਖ਼ਿਲਾਫ਼ ਐਡਵਾਇਜ਼ਰੀ ਜਾਰੀ ਕੀਤੀ ਹੈ।

Share: