ਭਾਰਤ ਦੇ ਸਵੈ-ਰੱਖਿਆ ਦੇ ਹੱਕ ਦਾ ਅਮਰੀਕਾ ਹਾਮੀ: ਅਮਰੀਕੀ ਰੱਖਿਆ ਮੰਤਰੀ

ਭਾਰਤ ਦੇ ਸਵੈ-ਰੱਖਿਆ ਦੇ ਹੱਕ ਦਾ ਅਮਰੀਕਾ ਹਾਮੀ: ਅਮਰੀਕੀ ਰੱਖਿਆ ਮੰਤਰੀ

ਨਵੀਂ ਦਿੱਲੀ : ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਆਪਣੇ ਬਚਾਅ ਦੇ ਸਹੀ ਅਧਿਕਾਰ ਅਤੇ ਅੱਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ (American Defence Secretary Pete Hegseth) ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ।

ਰਾਜਨਾਥ ਸਿੰਘ ਨੇ ਹੈਗਸੇਥ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਇੱਕ “ਮਾੜੇ” ਮੁਲਕ ਵਜੋਂ “ਬੇਪਰਦ” ਕੀਤਾ ਗਿਆ ਹੈ, ਜੋ ਆਲਮੀ ਦਹਿਸ਼ਤਗਰਦੀ ਨੂੰ ਹਵਾ ਦਿੰਦਾ ਹੈ ਅਤੇ ਖੇਤਰ ਨੂੰ “ਅਸਥਿਰ” ਕਰਦਾ ਹੈ। ਇੱਕ ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਰੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਦੁਨੀਆ ਹੁਣ ਅੱਤਵਾਦ ਵੱਲ “ਅੱਖਾਂ ਬੰਦ” ਕਰਕੇ ਨਹੀਂ ਬੈਠ ਸਕਦੀ। ਰੱਖਿਆ ਮੰਤਰੀ ਦੇ ਦਫਤਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਹੈਗਸੇਥ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਇਕਮੁੱਠਤਾ ਵਿੱਚ ਖੜ੍ਹਾ ਹੈ ਅਤੇ ਭਾਰਤ ਦੇ ਆਪਣੇ ਸਵੈ-ਰੱਖਿਆ ਦੇ ਅਧਿਕਾਰ ਦੀ ਹਮਾਇਤ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ, “ਉਨ੍ਹਾਂ ਨੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਵਿੱਚ ਅਮਰੀਕੀ ਸਰਕਾਰ ਦੇ ਮਜ਼ਬੂਤ ਸਮਰਥਨ ਦੇ ਭਰੋਸੇ ਨੂੰ ਦੁਹਰਾਇਆ।” ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਰੀਡਆਉਟ ਵਿੱਚ ਕਿਹਾ ਗਿਆ ਹੈ, “ਰੱਖਿਆ ਮੰਤਰੀ ਨੇ ਅਮਰੀਕੀ ਰੱਖਿਆ ਮੰਤਰੀ ਨੂੰ ਦੱਸਿਆ ਕਿ ਪਾਕਿਸਤਾਨ ਦਾ ਅੱਤਵਾਦੀ ਸੰਗਠਨਾਂ ਦਾ ਸਮਰਥਨ, ਸਿਖਲਾਈ ਅਤੇ ਫੰਡਿੰਗ ਕਰਨ ਦਾ ਪੁਰਾਣਾ ਇਤਿਹਾਸ ਰਿਹਾ ਹੈ।”

Share: