ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਹੇਮਕੁੰਟ ਸਾਹਿਬ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਚਮੋਲੀ : ਉੱਤਰਾਖੰਡ ਪੁਲੀਸ ਨੇ 25 ਮਈ ਤੋਂ ਸ਼ੁਰੂ ਹੋਣ ਵਾਲੀ ਹੇਮਕੁੰਟ ਸਾਹਿਬ ਯਾਤਰਾ ਦੇ ਪੈਦਲ ਮਾਰਗ ਦਾ ਨਿਰੀਖਣ ਕੀਤਾ ਅਤੇ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਹੈ। ਸੂਬਾਈ ਪੁਲੀਸ ਨੇ ਐੱਕਸ ’ਤੇ ਲਿਖਿਆ, ‘ਹੇਮਕੁੰਟ ਸਾਹਿਬ ਯਾਤਰਾ 2025: ਕਿਵਾੜ ਖੁੱਲ੍ਹਣ ਤੋਂ ਪਹਿਲਾਂ ਚਮੋਲੀ ਪੁਲੀਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਯਾਤਰਾ ਦੇ ਪੈਦਲ ਮਾਰਗ ਦਾ ਨਿਰੀਖਣ ਕੀਤਾ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ।’ ਯਾਤਰਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਸੁਚਾਰੂ ਬਣਾਉਣ ਲਈ ਉੱਤਰਾਖੰਡ ਸੈਰ-ਸਪਾਟਾ ਵਿਕਾਸ ਬੋਰਡ (ਯੂਟੀਡੀਬੀ) ਨੇ ਭਾਰਤ ’ਚ ਸਭ ਤੋਂ ਅਹਿਮ ਤੀਰਥ ਯਾਤਰਾਵਾਂ ’ਚੋਂ ਇੱਕ ਚਾਰ ਧਾਮ ਤੇ ਹੇਮਕੁੰਟ ਸਾਹਿਬ ਯਾਤਰਾ ਲਈ ਰਜਿਸਟਸੇਸ਼ਨ ਕਰਨ ਲਈ ਆਧਾਰ ਪੁਸ਼ਟੀਕਰਨ ਤੇ ਈਕੇਵਾਈਸੀ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਕਸਦ ਰਜਿਸਟਰੇਸ਼ਨ ਸਮੇਂ ਨੂੰ ਘਟਾਉਣਾ ਤੇ ਤੀਰਥ ਯਾਤਰੀਆਂ ਨੂੰ ਸਹੂਲਤ ਦੇਣਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ ਨਾਲ ਅਧਿਕਾਰੀ ਤੀਰਥ ਯਾਤਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕਦੇ ਹਨ, ਮੰਦਰਾਂ ’ਚ ਭੀੜ ਘਟਾਉਣ ਲਈ ਬਿਹਤਰ ਤਿਆਰੀ ਕਰ ਸਕਦੇ ਹਨ ਤੇ ਮੌਸਮ ਸਬੰਧੀ ਸੂਚਨਾ ਪਹੁੰਚਾਉਣ ’ਚ ਸੁਧਾਰ ਕਰ ਸਕਦੇ ਹਨ। ਨਿਰਧਾਰਤ ਕੇਂਦਰਾਂ ’ਤੇ ਸ਼ਰਧਾਲੂਆਂ ਲਈ ਆਫਲਾਈਨ ਰਜਿਸਟਰੇਸ਼ਨ ਦੀ ਸਹੂਲਤ ਵੀ ਜਾਰੀ ਰਹੇਗੀ।

Share: