ਹਰਿਆਣਾ ਵਿੱਚ ਕਈ ਥਾਈਂ ਮੀਂਹ

ਨਵੀਂ ਦਿੱਲੀ : ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਮੀਂਹ ਪਿਆ ਤੇ ਨੂਹ ਵਿਚ ਤੇਜ਼ ਮੀਂਹ ਨਾਲ ਗੜੇ ਵੀ ਪਏ। ਇਸ ਤੋਂ ਇਲਾਵਾ ਦਿੱਲੀ ਵਿਚ ਅੱਜ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਵੇਲੇ ਹਰਿਆਣਾ ਦੇ ਭਿਵਾਨੀ, ਫਰੀਦਾਬਾਦ, ਪਲਵਲ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਕਈ ਜ਼ਿਲ੍ਹਿਆਂ ਵਿਚ ਬੱਦਲਵਾਈ ਹੈ। ਮੌਸਮ ਵਿਭਾਗ ਨੇ ਪੰਚਕੂਲਾ, ਸਿਰਸਾ, ਸੋਨੀਪਤ, ਰਿਵਾੜੀ ਤੇ ਮੇਵਾਤ ਵਿਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਚੰਡੀਗੜ੍ਹ ਵਿਚ ਮੌਸਮ ਸਾਫ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਜ਼ਿਆਦਾਤਰ ਥਾਵਾਂ ’ਤੇ ਮੌਸਮ ਸਾਫ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸੱਤ ਮਈ ਤਕ ਗਰਮੀ ਦਾ ਅਸਰ ਜ਼ਿਆਦਾ ਨਹੀਂ ਰਹੇਗਾ।

Share: