ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਅੱਜ ਕਰਨੈਲ ਸਿੰਘ ਈਸੜੂ ਭਵਨ ਵਿੱੱਚ ਹੋਈ, ਜਿਸ ਵਿੱਚ 26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਜਾਣ ਵਾਲੇ ਜਬਰ ਵਿਰੋਧੀ ਧਰਨੇ ਤੇ ਮੁਜ਼ਾਹਰਿਆਂ ਬਾਰੇ ਚਰਚਾ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ 26 ਮਈ ਨੂੰ ਅਖਾੜਾ ਗੈਸ ਫੈਕਟਰੀ ਵਾਲੇ ਕੇਸ ਦੀ ਹਾਈ ਕੋਰਟ ਵਿੱਚ ਸੁਣਵਾਈ ਹੈ। ਇਸ ਲਈ ਲੋਕਾਂ ਖ਼ਿਲਾਫ਼ ਜਬਰ ਦੀ ਸੰਭਾਵਨਾ ਨੂੰ ਦੇਖਦਿਆਂ 26 ਮਈ ਨੂੰ ਗੈਸ ਫੈਕਟਰੀਆਂ ਵਿਰੋਧੀ ਮੋਰਚੇ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਪੋ-ਆਪਣੇ ਮੋਰਚਿਆਂ ’ਤੇ ਤਾਇਨਾਤ ਰਹਿਣਗੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਕੰਵਲਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਸੰਗਰੂਰ ਅਤੇ ਬਠਿੰਡਾ ਵਾਲੇ ਜਬਰ ਵਿਰੋਧੀ ਪ੍ਰੋਗਰਾਮ ਪਹਿਲਾਂ ਵਾਂਗੂ ਹੀ 26 ਮਈ ਨੂੰ ਹੋਣਗੇ ਪਰ ਜਗਰਾਉਂ ਵਾਲਾ ਧਰਨਾ ਹੁਣ 2 ਜੂਨ ਨੂੰ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਵੀ ਹਾਈ ਕੋਰਟ ਵਿੱਚ ਪੇਸ਼ੀ ਹੁੰਦੀ ਹੈ ਤਾਂ ਇਸ ਦਾ ਬਹਾਨਾ ਬਣਾ ਕੇ ਹਰ ਵਾਰ ਲੋਕਾਂ ’ਤੇ ਜਬਰ ਕੀਤਾ ਜਾਂਦਾ ਹੈ।
Posted inNews
ਗੈਸ ਫੈਕਟਰੀਆਂ ਖ਼ਿਲਾਫ਼ ਲਾਮਬੰਦ ਹੋਏ ਕਿਸਾਨ ਆਗੂ
