ਜਲੰਧਰ : ਇੱਥੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਗੈਂਗਵਾਰ ’ਚ ਜ਼ਖ਼ਮੀ ਹੋਏ ਫਤਿਹ ਗਰੋਹ ਦੇ ਮੈਂਬਰ ਨੀਰਜ ਕੁਮਾਰ (26) ਦੀ ਅੱਜ ਸਵੇਰੇ ਮਾਡਲ ਟਾਊਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਲ੍ਹ ਵਾਪਰੀ ਘਟਨਾ ਦੀ ਜਾਂਚ ਪੁਲੀਸ ਫਤਿਹ ਅਤੇ ਆਕਾਸ਼ ਗਰੋਹ ਵਿਚਕਾਰ ਵਧਦੀ ਦੁਸ਼ਮਣੀ ਦੇ ਹਿੱਸੇ ਵਜੋਂ ਕਰ ਰਹੀ ਹੈ। ਨੀਰਜ ਦੇ ਢਿੱਡ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ। ਦੂਜਾ ਪੀੜਤ ਸ਼ੇਸ਼ਨਾਗ ਨਾਂ ਦਾ ਇੱਕ ਪਲੰਬਰ ਹੈ ਜੋ ਸਾਈਕਲ ’ਤੇ ਉੱਥੋਂ ਲੰਘ ਰਿਹਾ ਸੀ ਅਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪਲੰਬਰ ਸ਼ੇਸ਼ਨਾਗ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਚਸ਼ਮਦੀਦਾਂ ਅਨੁਸਾਰ ਜਦੋਂ ਨੀਰਜ ਬਾਬਾ ਕਾਹਨ ਦਾਸ ਨਗਰ ਵਿੱਚ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਆਕਾਸ਼ ਗਰੋਹ ਦੇ ਮੈਂਬਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਨੀਰਜ ਦੇ ਪਿਤਾ ਰੂਪ ਲਾਲ ਨੇ ਪੁਲੀਸ ਨੂੰ ਦੱਸਿਆ ਕਿ ਹਮਲਾਵਰ ਤਿੰਨ ਦਿਨਾਂ ਤੋਂ ਇਲਾਕੇ ਦੀ ਰੇਕੀ ਕਰ ਰਹੇ ਸਨ।
Posted inNews