ਹਾਪੁੜ/ਲਖਨਊ : ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਅਤੇ ਦਿੱਲੀ ਪੁਲੀਸ ਦੀ ਸਾਂਝੀ ਟੀਮ ਨੇ ਹਾਪੁੜ ਕੋਤਵਾਲੀ ਇਲਾਕੇ ’ਚ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ਾਰਪ ਸ਼ੂਟਰ ਨੂੰ ਮਾਰ ਮੁਕਾਇਆ। ਉਸ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ, ਜੋ ਹੱਤਿਆ ਸਮੇਤ 20 ਮਾਮਲਿਆਂ ’ਚ ਲੋੜੀਂਦਾ ਸੀ। ਐੱਸਟੀਐੱਫ ਦੇ ਏਡੀਜੀਪੀ ਅਮਿਤਾਭ ਯਸ਼ ਨੇ ਬਿਆਨ ’ਚ ਦੱਸਿਆ ਕਿ ਬੁੱਧਵਾਰ ਰਾਤ ਅਪਰਾਧੀਆਂ ਨਾਲ ਮੁਕਾਬਲਾ ਹੋਇਆ ਜਿਸ ’ਚ ਨਵੀਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਡੀਜੀਪੀ ਨੇ ਕਿਹਾ ਕਿ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਦਾ ਵਸਨੀਕ ਨਵੀਨ ਕੁਮਾਰ ਗਰੋਹ ਦੇ ਮੈਂਬਰ ਹਾਸ਼ਿਮ ਬਾਬਾ ਨਾਲ ਮਿਲ ਕੇ ਕੰਮ ਕਰਦਾ ਸੀ।
Posted inNews