ਲਾਹੌਰ : ਪਾਕਿਸਤਾਨ ਦੇ ਐੱਫਐੱਮ ਰੇਡੀਓ ਸਟੇਸ਼ਨਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਅੱਜ ਭਾਰਤੀ ਗੀਤ ਚਲਾਉਣੇ ਬੰਦ ਕਰ ਦਿੱਤੇ ਹਨ। ਪਾਕਿਸਤਾਨ ਬ੍ਰਾਡਕਾਸਟਰਜ਼ ਐਸੋਸੀਏਸ਼ਨ (ਪੀਬੀਏ) ਦੇ ਜਨਰਲ ਸਕੱਤਰ ਸ਼ਕੀਲ ਮਸੂਦ ਨੇ ਕਿਹਾ, ‘ਪੀਬੀਏ ਨੇ ਦੇਸ਼ ਭਰ ਦੇ ਪਾਕਿਸਤਾਨੀ ਐੱਫਐੱਮ ਰੇਡੀਓ ਸਟੇਸ਼ਨਾਂ ’ਤੇ ਭਾਰਤੀ ਗੀਤਾਂ ਦਾ ਪ੍ਰਸਾਰਨ ਤੁਰੰਤ ਬੰਦ ਕਰ ਦਿੱਤਾ ਹੈ।’ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਵਰਗੇ ਗਾਇਕਾਂ ਦੇ ਭਾਰਤੀ ਗੀਤ ਪਾਕਿਸਤਾਨ ਵਿੱਚ ਕਾਫੀ ਮਸ਼ਹੂਰ ਹਨ ਅਤੇ ਇੱਥੇ ਐੱਫਐੱਮ ਰੇਡੀਓ ਸਟੇਸ਼ਨਾਂ ’ਤੇ ਰੋਜ਼ਾਨਾ ਚਲਾਏ ਜਾਂਦੇ ਹਨ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਪੀਬੀਏ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
Posted inNews