ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨੀਂ ਮਿਤੀ 06.05.2025 ਨੂੰ ਇੰਜੀ: ਸ੍ਰੀ ਸੁਰਿੰਦਰ ਪਾਲ ਸੌਂਧੀ ਵੱਲੋਂ ਪੀ.ਐਸ.ਪੀ.ਸੀ.ਐਲ. ਮਹਿਕਮੇ ਦੀ ਜਲੰਧਰ ਸਥਿਤ ਪੀ ਅਤੇ ਐਮ ਵਿੰਗ ਦਾ ਬਤੌਰ ਉਪ ਮੁੱਖ ਇੰਜੀਨੀਅਰ ਵੱਲੋਂ ਚਾਰਜ ਸੰਭਾਲਿਆ ਗਿਆ। ਇੰਜੀ: ਸੌਂਧੀ ਨਾਲ ਗੱਲਬਾਤ ਕਰਨ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਾਲ 2024-25 ਦੌਰਾਨ ਮਹਿਕਮੇ ਵੱਲੋਂ 17.48 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਸ਼ਹਿਰ ਦੇ ਵੱਖ-ਵੱਖ 7 ਸਬ-ਸਟੇਸ਼ਨਾਂ ਵਿਖੇ ਸਥਿਤ 66/11 ਕੇ.ਵੀ. ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਕੁੱਲ 80.5 ਐਮ.ਵੀ.ਏ. ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਲੰਧਰ ਸ਼ਹਿਰ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਮਹਿਕਮੇ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਅਧੀਨ 66ਕੇਵੀ ਸ/ਸ ਪਰਾਗਪੁਰ ਵਿਖੇ 20 ਐਮ.ਵੀ.ਏ. ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਸਥਾਪਤ ਕੀਤਾ ਜਾਣਾ ਹੈ। ਇੰਜੀ: ਸੋਧੀ ਵੱਲੋਂ ਦੱਸਿਆ ਗਿਆ ਕੇ ਉਹਨਾਂ ਅਧੀਨ ਆਉਂਦੇ ਸਾਰੇ 60 ਕੋ ਸਬਸਟੇਸ਼ਨਾਂ ਵਿਖੇ ਤੈਨਾਤ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਖਪਤਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਟੈਲੀਫੋਨ ਕਾਲਾਂ ਨੂੰ ਜਰੂਰ ਅਟੈਂਡ ਕੀਤਾ ਜਾਵੇ ਅਤੇ ਬਿਜਲੀ ਸਪਲਾਈ ਸਬੰਧੀ ਸਹੀ ਸੂਚਨਾਂ ਉਪਲੱਬਧ ਕਰਵਾਈ ਜਾਵੇ ਨਾਲ ਉਹਨਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲੰਧਰ ਸ਼ਹਿਰ ਦੇ ਖਪਤਕਾਰਾਂ ਨੂੰ ਆਉਣ ਵਾਲੇ ਗਰਮੀ ਦੇ ਸੀਜ਼ਨ ਬਿਜਲੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਜੇਕਰ ਕਿਸੇ ਕਾਰਨ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇਗਾ।
Posted inJalandhar
ਇੰਜੀ: ਸੌਂਧੀ ਨੇ ਜਲੰਧਰ ਸਥਿਤ ਪੀ ਅਤੇ ਐਮ ਵਿੰਗ ਦੇ ਬਤੌਰ ਉਪ ਮੁੱਖ ਇੰਜੀਨੀਅਰ ਵਜੋਂ ਚਾਰਜ ਸੰਭਾਲਿਆ
