ਕਾਠਮੰਡੂ : ਭਾਰਤ ਨੇ ਅੱਜ ‘ਸਾਗਰਮਾਥਾ ਸੰਬਾਦ’ (ਪਹਾੜੀ ਸੰਵਾਦ) ਲਈ ਨੇਪਾਲ ਨੂੰ 15 ਇਲੈਕਟ੍ਰਿਕ ਵਾਹਨ ਭੇਟ ਕੀਤੇ ਹਨ। ਨੇਪਾਲ ਸਰਕਾਰ 16 ਤੋਂ 18 ਮਈ ਤੱਕ ਕਾਠਮੰਡੂ ਵਿੱਚ ‘ਜਲਵਾਯੂ ਪਰਿਵਰਤਨ, ਪਹਾੜ ਅਤੇ ਮਨੁੱਖਤਾ ਦਾ ਭਵਿੱਖ’ ਵਿਸ਼ੇ ’ਤੇ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਹੀ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦਿਓਬਾ ਨੂੰ 15 ਇਲੈਕਟ੍ਰਿਕ ਵਾਹਨ ਭੇਟ ਕੀਤੇ। ਇਨ੍ਹਾਂ ਵਾਹਨਾਂ ਦੀ ਵਰਤੋਂ ਇਸ ‘ਪਹਾੜੀ ਸੰਵਾਦ’ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਅਤੇ ਅਧਿਕਾਰੀਆਂ ਨੂੰ ਲਿਆਉਣ ਅਤੇ ਛੱਡਣ ਵਾਸਤੇ ਕੀਤੀ ਜਾਵੇਗੀ। ਭਾਰਤੀ ਦੂਤਾਵਾਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਜਦੂਤ ਸ੍ਰੀਵਾਸਤਵ ਨੇ ਸਮਾਗਮ ਲਈ ਨੇਪਾਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨੇਪਾਲ ਦੀ ਤਰੱਕੀ ਤੇ ਵਿਕਾਸ ਵਿੱਚ ਮਦਦ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।
Posted inNews