ਨਸ਼ੇ ਦੀ ਓਵਰਡੋਜ਼ ਕਾਰਨ ਮੁਰਾਦਪੁਰਾ ਦੇ ਨੌਜਵਾਨ ਦੀ ਮੌਤ

ਤਰਨ ਤਾਰਨ : ਇਥੇ ਸ਼ਹਿਰ ਦੀ ਮੁਰਾਦਪੁਰ ਆਬਾਦੀ ਦੇ ਨੌਜਵਾਨ ਦੀ ਅੱਜ ਘਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਬੀਰ ਸਿੰਘ (19) ਵਜੋਂ ਕੀਤੀ ਗਈ ਹੈ। ਮ੍ਰਿਤਕ ਦੀ ਮਾਤਾ ਕੰਵਲਜੀਤ ਕੌਰ ਅਤੇ ਚਾਚੀ ਸਰਬਜੀਤ ਕੌਰ ਨੇ ਦੱਸਿਆ ਕਿ ਕਰਨਬੀਰ ਸਿੰਘ ਨੇ ਅੱਜ ਸਵੇਰੇ 7 ਵਜੇ ਘਰ ’ਚ ਹੀ ਆਪਣੇ ਗੁਪਤ ਅੰਗ ’ਤੇ ਟੀਕਾ ਲਗਾਇਆ ਸੀ ਅਤੇ 7:30 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੀ ਮੁਰਾਦਪੁਰਾ ਆਬਾਦੀ ਵਿੱਚ ਥਾਂ-ਥਾਂ ’ਤੇ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ ਅਤੇ ਆਬਾਦੀ ਦੇ ਛੋਟੇ-ਛੋਟੇ ਬੱਚੇ ਵੀ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ। ਪਰਿਵਾਰ ਨੇ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share: