ਏਅਰ ਇੰਡੀਆ ਦੀ ਦਿੱਲੀ-ਤਲ ਅਵੀਵ ਉਡਾਣ ਅਬੂ ਧਾਬੀ ਵੱਲ ਮੋੜੀ

ਏਅਰ ਇੰਡੀਆ ਦੀ ਦਿੱਲੀ-ਤਲ ਅਵੀਵ ਉਡਾਣ ਅਬੂ ਧਾਬੀ ਵੱਲ ਮੋੜੀ

ਨਵੀਂ ਦਿੱਲੀ :  ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਤਲ ਅਵੀਵ ਜਾ ਰਹੀ ਉਡਾਣ ਨੂੰ ਇਜ਼ਰਾਇਲੀ ਸ਼ਹਿਰ ਵਿਚ ਹਵਾਈ ਅੱਡੇ ਨੇੜੇ ਹੋਏ ਮਿਜ਼ਾਈਲ ਹਮਲੇ ਮਗਰੋਂ ਅਬੂ ਧਾਬੀ ਮੋੜ ਦਿੱਤਾ ਗਿਆ ਹੈ। ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਮਿਜ਼ਾਈਲ ਹਮਲਾ ਏਅਰ ਇੰਡੀਆ ਦੀ ਉਡਾਣ ਏਆਈ139 ਦੇ ਤਲ ਅਵੀਵ ਵਿਚ ਲੈਂਡ ਕੀਤੇ ਜਾਣ ਤੋਂ ਇਕ ਘੰਟਾ ਪਹਿਲਾਂ ਹੋਇਆ। ਸੂਤਰਾਂ ਮੁਤਾਬਕ ਉਡਾਣ ਦਿੱਲੀ ਵਾਪਸ ਆਏਗੀ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ ਜਦੋਂ ਉਡਾਣ ਨੂੰ ਅਬੂ ਧਾਬੀ ਵੱਲ ਮੋੜਨ ਦਾ ਫੈਸਲਾ ਕੀਤਾ ਗਿਆ ਤਾਂ ਇਹ ਜੌਰਡਨ ਦੇ ਹਵਾਈ ਖੇਤਰ ਵਿੱਚ ਸੀ। ਏਅਰ ਇੰਡੀਆ ਦੀ ਤਲ ਅਵੀਵ ਤੋਂ ਦਿੱਲੀ ਜਾਣ ਵਾਲੀ ਉਡਾਣ ਐਤਵਾਰ ਲਈ ਰੱਦ ਕਰ ਦਿੱਤੀ ਗਈ ਹੈ। ਉਂਝ ਏਅਰ ਇੰਡੀਆ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ। ਯਮਨ ਤੋਂ ਦਾਗ਼ੀ ਗਈ ਇੱਕ ਮਿਜ਼ਾਈਲ ਦੇ ਤਲ ਅਵੀਵ ਹਵਾਈ ਅੱਡੇ ਨੇੜੇ ਡਿੱਗਣ ਤੋਂ ਬਾਅਦ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਨੂੰ ਥੋੜ੍ਹੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।

Share: