ਜ਼ੀਰਾ : ਇੱਥੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54 ’ਤੇ ਪਿੰਡ ਮਲਸੀਆਂ ਕਲਾਂ ਕੈਂਟਰ ਤੇ ਕਰੇਟਾ ਦੀ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਚੇਤਨ, ਉਸ ਦੀ ਪਤਨੀ ਕੋਮਲ ਤੇ ਧੀ ਭਾਵਿਸ਼ਾ, ਪਾਰਵਤੀ ਦੇਵੀ ਪਤਨੀ ਕ੍ਰਿਸ਼ਨ ਲਾਲ, ਜਤਿੰਦਰ ਪੁੱਤਰ ਕ੍ਰਿਸ਼ਨ ਲਾਲ, ਡਿੰਪਲ ਪਤਨੀ ਜਤਿੰਦਰ ਵਾਸੀ ਨੌਹਿਰਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਆਪਣੀ ਕਰੇਟਾ ਗੱਡੀ ’ਤੇ ਡੇਰਾ ਬਿਆਸ ’ਚ ਸਤਿਸੰਗ ’ਤੇ ਜਾ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54 ’ਤੇ ਪਿੰਡ ਮਲਸੀਆਂ ਕਲਾਂ ਨੇੜੇ ਕੈਂਟਰ ਨਾਲ ਟੱਕਰ ਹੋ ਗਈ। ਇਸ ਦੌਰਾਨ ਕੋਮਲ (42) ਪਤਨੀ ਚੇਤਨ ਤੇ ਜਤਿੰਦਰ (35) ਪੁੱਤਰ ਕ੍ਰਿਸ਼ਨ ਲਾਲ ਦੀ ਮੌਕੇ ’ਤੇ ਮੌਤ ਹੋ ਗਈ। ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ੀਰਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਭਾਵਿਸ਼ਾ (6) ਤੇ ਡਿੰਪਲ (32) ਪਤਨੀ ਜਤਿੰਦਰ ਦੀ ਵੀ ਮੌਤ ਹੋ ਗਈ। ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਬਲਜਿੰਦਰ ਸਿੰਘ ਅਤੇ ਏਐੱਸਆਈ ਨਛੱਤਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Posted inNews
ਕੈਂਟਰ ਤੇ ਕਰੇਟਾ ਦੀ ਟੱਕਰ; ਚਾਰ ਮੌਤਾਂ
