ਧਮਾਕਿਆਂ ਦੀ ਯੋਜਨਾ ਬਣਾਉਂਦੇ ਦੋ ਮਸ਼ਕੂਕ ਗ੍ਰਿਫ਼ਤਾਰ

ਵਿਜ਼ਿਆਨਗਰਮ (ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਪੁਲੀਸ ਦੀ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਹੈਦਰਾਬਾਦ ’ਚ ਧਮਾਕਿਆਂ ਦੀ ਯੋਜਨਾ ਬਣਾ ਰਹੇ ਦੋ ਮਸ਼ਕੂਕ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ ਅੱਜ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਿਰਾਜ ਉਰ ਰਹਿਮਾਨ (29) ਨੂੰ ਵਿਜ਼ਿਆਨਗਰਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਰਿਹਾਇਸ਼ ਤੋਂ ਅਮੋਨੀਆ, ਸਲਫਰ ਅਤੇ ਐਲੂਮੀਨੀਅਮ ਪਾਊਡਰ ਸਮੇਤ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਦੱਸਿਆ, ‘ਪੁੱਛ-ਪੜਤਾਲ ਦੌਰਾਨ ਰਹਿਮਾਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਇੱਕ ਹੋਰ ਮਸ਼ਕੂਕ ਸਈਦ ਸਮੀਰ (28) ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।’ ਪੁਲੀਸ ਨੇ ਕਿਹਾ ਿਕ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Share: