ਇੰਦਰਾ ਨੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸੀ ਸੰਭਾਲਿਆ: ਸਰਮਾ

ਇੰਦਰਾ ਨੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸੀ ਸੰਭਾਲਿਆ: ਸਰਮਾ

ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ 1971 ’ਚ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਇਤਿਹਾਸਕ ਜਿੱਤ ਅਤੇ ਬੰਗਲਾਦੇਸ਼ ਦੀ ਸਥਾਪਨਾ ਮਗਰੋਂ ਹਾਲਾਤ ਨੂੰ ਸਹੀ ਢੰਗ ਨਾਲ ਨਹੀਂ ਸਿੱਝਿਆ ਸੀ। ਸਰਮਾ ਨੇ ‘ਐਕਸ’ ’ਤੇ ਇਕ ਪੋਸਟ ’ਚ ਦੋਸ਼ ਲਾਇਆ ਕਿ ਉਸ ਸਮੇਂ ਦੌਰਾਨ ਸਿਆਸੀ ਲੀਡਰਸ਼ਿਪ ਦੀ ਨਾਕਾਮੀ ਕਾਰਨ ਬੰਗਲਾਦੇਸ਼ ਦੀ ਸਥਾਪਨਾ ‘ਇਕ ਇਤਿਹਾਸਕ ਮੌਕਾ ਸੀ ਜਿਸ ਨੂੰ ਗੁਆ ਦਿੱਤਾ ਗਿਆ।’’ ਮੁੱਖ ਮੰਤਰੀ ਦੀ ਇਹ ਪੋਸਟ ਅਜਿਹੇ ਸਮੇਂ ਆਈ ਹੈ ਜਦੋਂ ਕਾਂਗਰਸ ਆਗੂ ਸ਼ਨਿਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਲਾਨ ਮਗਰੋਂ ਪ੍ਰਧਾਨ ਮੰਤਰੀ ਦੀ ਆਲੋਚਨਾ ਕਰ ਰਹੇ ਹਨ ਕਿ ਵਾਸ਼ਿੰਗਟਨ ਦੀ ਵਿਚੋਲਗੀ ਕਾਰਨ ਭਾਰਤ ਅਤੇ ਪਾਕਿਸਤਾਨ ਮੁਕੰਮਲ ਅਤੇ ਫੌਰੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਸਰਮਾ ਨੇ ‘ਐਕਸ’ ’ਤੇ ‘ਬੰਗਲਾਦੇਸ਼ ਦੀ ਸਥਾਪਨਾ ਦਾ ਮਿੱਥ: ਇਕ ਰਣਨੀਤਕ ਜਿੱਤ, ਇਕ ਕੂਟਨੀਤਕ ਮੂਰਖਤਾ’ ਸਿਰਲੇਖ ਹੇਠ ਪੋਸਟ ’ਚ ਲਿਖਿਆ, ‘‘ਭਾਰਤ ਦੀ 1971 ਦੀ ਜਿੱਤ ਫੈਸਲਾਕੁਨ ਅਤੇ ਇਤਿਹਾਸਕ ਸੀ। ਇਸ ਨੇ ਪਾਕਿਸਤਾਨ ਨੂੰ ਦੋ ਟੁੱਕੜਿਆਂ ’ਚ ਵੰਡ ਦਿੱਤਾ ਅਤੇ ਬੰਗਲਾਦੇਸ਼ ਦੀ ਸਥਾਪਨਾ ਹੋਈ।

Share: