ਕਰਾਚੀ : ਇਸਲਾਮਾਬਾਦ ’ਚ ਬੰਗਲਾਦੇਸ਼ ਦੇ ਸਿਖਰਲੇ ਦੂਤ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਪਾਕਿਸਤਾਨ ਦੇ ਵਪਾਰਕ ਆਗੂਆਂ ਲਈ ਆਪਣੀ ਵੀਜ਼ਾ ਨੀਤੀ ਸੁਖਾਲੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮਕਸਦ ਦੋਵਾਂ ਮੁਲਕਾਂ ਤੇ ਪੂਰੇ ਖੇਤਰ ਵਿਚਾਲੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਜੀਟੀਸੀਸੀਆਈ) ਦੀ ਮੇਜ਼ਬਾਨੀ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਰਕਦਿਆਂ ਪਾਕਿਸਤਾਨ ’ਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਇਕਬਾਲ ਹੁਸੈਨ ਖਾਨ ਨੇ ਕਿਹਾ ਕਿ ਢਾਕਾ ਪਾਕਿਸਤਾਨ ਨੂੰ ਕੇਂਦਰੀ ਏਸ਼ੀਆ ਦੇ ਦੁਆਰ ਵਜੋਂ ਦੇਖਦਾ ਹੈ। ਉਨ੍ਹਾਂ ਕਿਹਾ, ‘ਅਸੀਂ ਖਿੱਤੇ ’ਚ ਸਥਿਰਤਾ ਤੇ ਆਰਥਿਕ ਵਿਕਾਸ ’ਚ ਯਕੀਨ ਰੱਖਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਪਾਕਿਸਤਾਨ ਲਈ ਤੇ ਵਿਸ਼ੇਸ਼ ਤੌਰ ’ਤੇ ਵਪਾਰੀਆਂ ਲਈ ਵੀਜ਼ਾ ਪ੍ਰਣਾਲੀ ਸੁਖਾਲੀ ਬਣਾ ਰਹੇ ਹਾਂ।’ ਉਨ੍ਹਾਂ ਨਾਲ ਹੀ ਆਸ ਜਤਾਈ ਕਿ ਵਪਾਰ ’ਚ ਵਾਧਾ ਜਾਰੀ ਰਹੇਗਾ।
Posted inNews