ਬਰਨਾਲਾ ਨੇੜੇ ਏਅਰ ਫੋਰਸ ਸਟੇਸ਼ਨ ’ਚ ਧਮਾਕੇ ਦੀ ਆਵਾਜ਼

ਬਰਨਾਲਾ : ਬਰਨਾਲਾ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਸ਼ਹਿਰ ਵਾਸੀਆਂ ਨੂੰ ਬਹੁਤ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।  ਇਹ ਧਮਾਕਾ ਬਰਨਾਲਾ ਨੇੜਲੇ ਏਅਰ ਫੋਰਸ ਸਟੇਸ਼ਨ ਵਿੱਚ ਹੋਇਆ ਲੱਗਦਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀਆਂ ਐਮਬੂਲੈਂਸਾਂ ਨੂੰ ਤੁਰੰਤ ਪਹੁੰਚਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਲੋਕ ਸੰਪਰਕ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਥਿਤੀ ਕੰਟਰੋਲ ਵਿਚ ਹੈ। ਪ੍ਰਸ਼ਾਸਨ ਮੁਤਾਬਕ ਏਅਰ ਫੋਰਸ ਸਟੇਸ਼ਨ ਵਿਚ ਮੌਕ ਡਰਿੱਲ ਹੋਈ ਸੀ। ਇਸ ਲਈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ।

Share: