ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਹਾਈ ਕੋਰਟ ਦੇ ਸੱਤ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼

ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਹਾਈ ਕੋਰਟ ਦੇ ਸੱਤ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼

ਨਵੀਂ ਦਿੱਲੀ : ਸੁਪਰੀਮ ਕੋਰਟ ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਚਾਰ ਜੱਜਾਂ ਸਮੇਤ ਸੱਤ ਹਾਈ ਕੋਰਟ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ 15 ਅਤੇ 19 ਅਪਰੈਲ ਨੂੰ ਹੋਈਆਂ ਬੈਠਕਾਂ ਦੌਰਾਨ ਇਹ ਫੈਸਲੇ ਲਏ ਹਨ। ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਤੋਂ ਜਸਟਿਸ ਹੇਮੰਤ ਚੰਦਨਗੌਦਰ ਨੂੰ ਮਦਰਾਸ ਹਾਈ ਕੋਰਟ, ਜਸਟਿਸ ਕ੍ਰਿਸ਼ਨਨ ਨਟਰਾਜਨ ਨੂੰ ਕੇਰਲਾ, Justice Neranahalli Srinivasan Sanjay Gowda ਨੂੰ ਗੁਜਰਾਤ ਅਤੇ ਜਸਟਿਸ ਦੀਕਸ਼ਿਤ ਕ੍ਰਿਸ਼ਨਾ ਸ਼੍ਰੀਪਦ ਨੂੰ ਉੜੀਸਾ ਹਾਈ ਕੋਰਟ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ।

ਇਸੇ ਤਰ੍ਹਾਂ ਤਿਲੰਗਾਨਾ ਹਾਈ ਕੋਰਟ ਦੇ ਜਸਟਿਸ ਪੇਰੂਗੁ ਸ਼੍ਰੀ ਸੁਧਾ ਨੂੰ ਕਰਨਾਟਕ ਅਤੇ ਜਸਟਿਸ Kasoju Surendhar ਉਰਫ਼ ਕੇ ਸੁਰੇਂਦਰ ਨੂੰ ਕ੍ਰਮਵਾਰ ਮਦਰਾਸ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਹੈ।

ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਜਸਟਿਸ Kumbhajadala Manmadha Rao ਨੂੰ ਕਰਨਾਟਕ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਹੁਣ ਸਰਕਾਰ ਤੋਂ ਇਨ੍ਹਾਂ ਸਿਫ਼ਾਰਸ਼ਾਂ ’ਤੇ ਕਾਰਵਾਈ ਕਰਨ ਅਤੇ ਇਨ੍ਹਾਂ ਤਬਾਦਲਿਆਂ ਨੂੰ ਨੋਟੀਫਾਈ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ।

Share: