ਮਾਸਕੋ : ਭਾਰਤ ਦੇ ਜੰਮੂ-ਕਸ਼ਮੀਰ ’ਚ ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੌਰਾਨ ਰੂਸ ਅਤੇ ਚੀਨ ਦੇ ਸੀਨੀਅਰ ਡਿਪਲੋਮੈਟਾਂ ਨੇ ਅਤਿਵਾਦ ਦੇ ਟਾਕਰੇ ’ਤੇ ਚਰਚਾ ਲਈ ਇੱਥੇ ਮੁਲਾਕਾਤ ਕੀਤੀ। ਲੰਘੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀ ਮਾਰੇ ਗਏ ਸਨ। ਹਾਲਾਂਕਿ ਰੂਸੀ ਵਿਦੇਸ਼ ਮੰਤਰਾਲੇ ਨੇ ਪਹਿਲਗਾਮ ਹਮਲੇ ਦਾ ਸਿੱਧਾ ਜ਼ਿਕਰ ਨਹੀਂ ਕੀਤਾ, ਪਰ ਸੰਕੇਤ ਦਿੱਤਾ ਕਿ ਸ਼ਨਿਚਰਵਾਰ ਦੀ ਮੀਟਿੰਗ ਵਿੱਚ ਦੱਖਣੀ ਏਸ਼ੀਆ ਦੀ ਸਥਿਤੀ ’ਤੇ ਚਰਚਾ ਕੀਤੀ ਗਈ।
ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਬਿਆਨ ਵਿੱਚ ਕਿਹਾ, ‘‘26 ਅਪਰੈਲ ਨੂੰ ਅਤਿਵਾਦ ਵਿਰੋਧੀ ਮੁੱਦਿਆਂ ’ਤੇ ਮੀਟਿੰਗ ਰੂਸ ਦੇ ਉਪ ਵਿਦੇਸ਼ ਮੰਤਰੀ S.V. Vershinin ਅਤੇ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਹਾਂਗ ਲੇਈ (Hong Lei) ਦੀ ਪ੍ਰਧਾਨਗੀ ਹੇਠ ਮਾਸਕੋ ਵਿੱਚ ਕੀਤੀ ਗਈ।
ਬਿਆਨ ਅਨੁਸਾਰ ਦੋਵਾਂ ਧਿਰਾਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਅਤਿਵਾਦੀ ਖ਼ਤਰਿਆਂ, ਪੱਛਮੀ ਏਸ਼ੀਆ, ਮੱਧ ਅਤੇ ਦੱਖਣੀ ਏਸ਼ੀਆ ਦੀ ਸਥਿਤੀ ’ਤੇ ਚਰਚਾ ਕੀਤੀ ਅਤੇ ਅਤਿਵਾਦੀ ਵਿਚਾਰਧਾਰਾ ਅਤੇ ਕੱਟੜਪੰਥੀ ਦਾ ਮੁਕਾਬਲਾ ਕਰਨ ’ਚ ਆਪਣੇ ਅਨੁਭਵ ਸਾਂਝੇ ਕੀਤੇ।
ਇਸ ਚਰਚਾ ਲਈ ‘ਨਿਯਮਿਤ ਸਲਾਹ-ਮਸ਼ਵਰੇ” ਦੀ ਬਜਾਏ ‘ਮੀਟਿੰਗ’ ਸ਼ਬਦ (The use of the term “meeting” instead of “regular consultations”) ਦੀ ਵਰਤੋਂ ਵੀ ਇਸ ਦੀ ਅਸਾਧਾਰਨ ਪ੍ਰਕਿਰਤੀ ਨੂੰ ਦਰਸਾਉਂਦੀ ਹੈ ਖਾਸਕਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ (Pakistan Defence Minister Khawaja Asif) ਵੱਲੋਂ RIA Novosti (ਰੂਸੀ ਨਿਊਜ਼ ਏਜੰਸੀ) ਨੂੰ ਦਿੱਤੇ ਗਏ ਇੱਕ ਬਿਆਨ ਮਗਰੋਂ, ਜਿਸ ਵਿੱਚ ਉਨ੍ਹਾਂ ਨੇ ਮਾਸਕੋ ਅਤੇ ਪੇਈਚਿੰਗ ਨੂੰ ‘ਨਿਰਪੱਖ’ ਜਾਂਚ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ।
ਇਸ ਦੌਰਾਨ, Russian business daily Kommersant ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਵਾਂ ਟਕਰਾਅ ਸ਼ੰਘਾਈ ਸਹਿਯੋਗ ਸੰਗਠਨ (SCO) ਲਈ ਇੱਕ ਚੁਣੌਤੀ ਪੈਦਾ ਕਰ ਰਿਹਾ ਹੈ ਅਤੇ ਉਹ ਵੀ ਅਜਿਹੇ ਸਮੇਂ ਜਦੋਂ ਇਸ ਦੀ ਪ੍ਰਧਾਨਗੀ ਪੇਈਚਿੰਗ ਕੋਲ ਹੈ।
ਖ਼ਬਰ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਹ ਟਕਰਾਅ ਖੇਤਰੀ ਸਹਿਯੋਗ ਪ੍ਰਾਜੈਕਟਾਂ ਲਈ ਖ਼ਤਰਾ ਹੈ ਅਤੇ ਇਸ ਨੇ ਰੂਸ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ ਹੈ ਕਿਉਂਕਿ ਭਾਰਤ ਮਾਸਕੋ ਤੋਂ ਮਜ਼ਬੂਤ ਸਮਰਥਨ ਚਾਹੁੰਦਾ ਹੈ।