ਅਲਾਹਾਬਾਦੀਆ ਤੇ ਸਮਯ ਰੈਣਾ ਸਾਈਬਰ ਪੁਲੀਸ ਕੋਲ ਪੇਸ਼

ਮੁੰਬਈ: ਯੂਟਿਊਬਰ ਰਣਵੀਰ ਅਲਾਹਾਬਾਦੀਆ ਤੇ ਸਮਯ ਰੈਣਾ ‘ਇੰਡੀਆਜ਼ ਗੌਟ ਲੈਟੇਂਟ’ ਸ਼ੋਅ ਦੌਰਾਨ ਅਸ਼ਲੀਲ ਟਿੱਪਣੀ ਦੇ ਮਾਮਲੇ ’ਚ ਅੱਜ ਮਹਾਰਾਸ਼ਟਰ ਸਾਈਬਰ ਪੁਲੀਸ ਦੇ ਸਾਹਮਣੇ ਪੁੱਛ ਪੜਤਾਲ ਲਈ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਪੁਲੀਸ ਨੇ ਅਲਾਹਾਬਾਦੀਆ ਤੇ ਰੈਣਾ ਖ਼ਿਲਾਫ਼ ਤਿੰਨ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ ਮੁੰਬਈ ’ਚ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਜਣੇ ਦੱਖਣੀ ਮੁੰਬਈ ਦੇ ਕਫ ਪਰੇਡ ਇਲਾਕੇ ’ਚ ਸਥਿਤ ਮਹਾਰਾਸ਼ਟਰ ਸਾਈਬਰ ਪੁਲੀਸ ਦੇ ਦਫ਼ਤਰ ਪੁੱਜੇ। ਅਲਾਹਾਬਾਦੀਆ ਪਿਛਲੇ ਹਫ਼ਤੇ ਆਪਣਾ ਬਿਆਨ ਦਰਜ ਕਰਾਉਣ ਲਈ ਮਹਾਰਾਸ਼ਟਰ ਸਾਈਬਰ ਪੁਲੀਸ ਸਾਹਮਣੇ ਹਾਜ਼ਰ ਨਹੀਂ ਸੀ ਹੋ ਸਕਿਆ। ਮਹਾਰਾਸ਼ਟਰ ਸਾਈਬਰ ਦਫ਼ਤਰ ਸਾਈਬਰ ਤੇ ਸੂਚਨਾ ਸੁਰੱਖਿਆ ਡਿਵੀਜ਼ਨ ਹੈ ਜੋ ਮਹਾਰਾਸ਼ਟਰ ਗ੍ਰਹਿ ਵਿਭਾਗ ਦੇ ਅਧੀਨ ਹੈ। 

Share: