ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀ ਸੰਘੀ ਚੋਣ ਜਿੱਤੀ: ਕੈਨੇਡੀਅਨ ਬ੍ਰੌਡਕਾਸਟਿੰਗ

ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਕੈਨੇਡਾ ਦੀ ਸੰਘੀ ਚੋਣ ਜਿੱਤੀ: ਕੈਨੇਡੀਅਨ ਬ੍ਰੌਡਕਾਸਟਿੰਗ

ਟੋਰਾਂਟੋ : ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਦੀ ਸੰਘੀ ਚੋਣ ਜਿੱਤੀ ਹੈ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਇਹ ਦਾਅਵਾ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਕੀਤਾ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਲਿਬਰਲਾਂ ਨੂੰ ਕੰਜ਼ਰਵੇਟਿਵਾਂ ਨਾਲੋਂ ਸੰਸਦ ਦੀਆਂ 343 ਸੀਟਾਂ ਵਿੱਚੋਂ ਵਧੇਰੇ ਸੀਟਾਂ ਮਿਲਣਗੀਆਂ। ਇਹ ਅਜੇ ਸਪੱਸ਼ਟ ਨਹੀਂ ਸੀ ਕਿ ਕੀ ਲਿਬਰਲਾਂ ਨੂੰ ਪੂਰਾ ਬਹੁਮਤ ਮਿਲੇਗਾ, ਜਿਸ ਨਾਲ ਉਹ ਮਦਦ ਦੀ ਲੋੜ ਤੋਂ ਬਿਨਾਂ ਕਾਨੂੰਨ ਪਾਸ ਕਰ ਸਕਣਗੇ।

ਚੋਣ ਵਿਸ਼ਲੇਸ਼ਕਾਂ ਅਨੁਸਾਰ ਸ਼ੁਰੂ ਵਿਚ ਕੈਨੇਡਾ ਵਿਚ ਮਾਹੌਲ ਲਿਬਰਲ ਪਾਰਟੀ ਦੇ ਹੱਕ ਵਿੱਚ ਨਹੀਂ ਜਾਪਦਾ ਸੀ, ਪਰ ਟਰੰਪ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਬਾਰੇ ਗੱਲ ਕੀਤੀ ਅਤੇ ਉਸ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਸੰਬੋਧਿਤ ਕੀਤਾ। ਉਨ੍ਹਾਂ ਨੇ ਕੈਨੇਡਾ ’ਤੇ ਜਵਾਬੀ ਟੈਕਸ ਵੀ ਲਗਾਏ। ਟਰੰਪ ਦੀਆਂ ਇਨ੍ਹਾਂ ਕਾਰਵਾਈਆਂ ਨੇ ਕੈਨੇਡਾ ਦੇ ਲੋਕਾਂ ਵਿਚ ਗੁੱਸਾ ਵਧਾਇਆ ਅਤੇ ਰਾਸ਼ਟਰਵਾਦ ਦੀ ਮਜ਼ਬੂਤ ​​ਭਾਵਨਾ ਨੇ ਲਿਬਰਲ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਭੁਗਤਣ ਪ੍ਰੇਰਿਤ ਕੀਤਾ।

Share: