ਕ੍ਰਾਂਤੀਕਾਰੀ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਅਨਿਸ਼ਚਿਤ ਸਮੇਂ ਲਈ ਰੋਕੀਆਂ ਗਈਆਂ

ਕ੍ਰਾਂਤੀਕਾਰੀ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਅਨਿਸ਼ਚਿਤ ਸਮੇਂ ਲਈ ਰੋਕੀਆਂ ਗਈਆਂ

ਕਲੱਬ ਦੇ ਨਾਮ ਦੀ ਗਲਤ ਵਰਤੋਂ ‘ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਕਲੱਬ ਦੀ ਵਿਸ਼ੇਸ਼ ਮੀਟਿੰਗ ਦੌਰਾਨ ਅਮ੍ਰਿਤਪਾਲ ਸਿੰਘ ਸਫਰੀ ਨੇ ਨਵੇਂ ਰੂਪ ‘ਚ ਵਾਪਸੀ ਦਾ ਦਿਤਾ ਸੰਕੇਤ

ਜਲੰਧਰ (ਮਨੀਸ਼ ਰੇਹਾਨ) ਮਿਤੀ 19 ਅਪ੍ਰੈਲ 2025 ਨੂੰ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੀ ਇਕ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਕਲੱਬ ਦੇ ਪੰਜਾਬ ਪ੍ਰਧਾਨ ਸ਼੍ਰੀ ਅਮ੍ਰਿਤਪਾਲ ਸਿੰਘ ਸਫਰੀ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲੈਂਦੇ ਹੋਏ ਕਲੱਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਮੀਟਿੰਗ ‘ਚ ਸ਼ਾਮਿਲ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਕਲੱਬ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਕਾਰਵਾਈਆਂ ਨੂੰ ਅਗਲੇ ਹੁਕਮ ਤੱਕ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਇਹ ਫੈਸਲਾ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਮੀਟਿੰਗ ਵਿੱਚ ਅਮ੍ਰਿਤਪਾਲ ਸਿੰਘ ਸਫਰੀ, ਪੰਜਾਬ ਪ੍ਰਧਾਨ, ਰੁਪਿੰਦਰ ਸਿੰਘ ਅਰੋੜਾ, ਜਨਰਲ ਸਕੱਤਰ ਪੰਜਾਬ, ਗੌਰਵ ਕਾਂਤ, ਸਕੱਤਰ ਪੰਜਾਬ, ਨਵੀਨ ਕੋਹਲੀ, ਸ਼ੰਕਰ ਰਾਜਾ, ਮਨੀਸ਼ ਰਿਹਾਨ, ਪ੍ਰਧਾਨ, ਜਲੰਧਰ, ਰਾਜ ਕੁਮਾਰ ਕੌਲ, ਚੇਅਰਮੈਨ ਜਲੰਧਰ ਅਤੇ ਹੋਰ ਮੈਂਬਰ ਸ਼ਾਮਿਲ ਸਨ
ਕਲੱਬ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਹੁਣ ਤੋਂ ਕੋਈ ਵੀ ਵਿਅਕਤੀ ਜਾਂ ਗਠਜੋੜ, ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਨਾਂ ਹੇਠ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ, ਪੱਤਰਕਾਰਤਾ, ਮੀਡੀਆ ਕਵਰੇਜ, ਇਵੈਂਟ ਜਾਂ ਕਮੇਟੀ ਵਿੱਚ ਕ੍ਰਾਤੀਕਾਰੀ ਪ੍ਰੈਸ ਕਲੱਬ ਦੇ ਨਾਮ ਦਾ ਜ਼ਿਕਰ ਨਹੀਂ ਕਰ ਸਕੇਗਾ।
ਇਸ ਦੇ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਕਲੱਬ ਦੇ ਨਾਂ ਦੀ ਕਿਸੇ ਵੀ ਤਰੀਕੇ ਨਾਲ ਵਰਤੋਂ, ਜਿਵੇਂ ਕਿ ਆਈ.ਡੀ. ਕਾਰਡ, ਲੈਟਰਹੈੱਡ, ਬੈਨਰ, ਹੋਰ ਪੱਤਰ ਜਾਂ ਪਛਾਣ ਪੱਤਰ ਦੇ ਰੂਪ ਵਿੱਚ ਪੂਰੀ ਤਰ੍ਹਾਂ ਅਵੈਧ ਮੰਨੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਨਾਲ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਲੱਬ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਸੰਬੰਧੀ ਇੱਕ ਆਧਿਕਾਰਕ ਸੂਚਨਾ ਵੀ ਮੰਗਲਵਾਰ, 22 ਅਪ੍ਰੈਲ 2025 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਨੂੰ ਕਲੱਬ ਦੇ ਲੈਟਰਹੈੱਡ ਰਾਹੀਂ ਦਿੱਤੀ ਜਾਵੇਗੀ, ਤਾਂ ਜੋ ਪ੍ਰਸ਼ਾਸਨਿਕ ਪੱਧਰ ‘ਤੇ ਵੀ ਸੂਚਨਾ ਦਰਜ ਹੋਵੇ। ਮੀਟਿੰਗ ਦੇ ਸਮਾਪਤੀ ਭਾਸ਼ਣ ਦੇ ਵਿੱਚ ਪੰਜਾਬ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਸਿੰਘ ਸਫਰੀ ਨੇ ਆਏ ਅਹੁਦੇਦਾਰਾਂ ਦੇ ਮੈਂਬਰ ਧੰਨਵਾਦ ਕੀਤਾ ਅਤੇ ਕਿਹਾ ਕਿ ਕ੍ਰਾਂਤੀਕਾਰੀ ਪ੍ਰੈਸ ਕਲੱਬ ਸਦਾ ਤੋਂ ਨੈਤਿਕ ਪੱਤਰਕਾਰਤਾ ਅਤੇ ਜਵਾਬਦੇਹੀ ਲਈ ਵਚਨਬੱਧ ਰਿਹਾ ਹੈ, ਅਤੇ ਕਿਸੇ ਵੀ ਗਲਤ ਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਜਲਦ ਹੀ ਸਾਰੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਇੱਕ ਨਵੇਂ ਰੂਪ ਦੇ ਵਿੱਚ ਵਾਪਸੀ ਕਰਾਂਗੇ।

Share: