ਮੁੰਬਈ : ਬੰਬੇ ਹਾਈ ਕੋਰਟ ਨੇ ਮਹਿਲਾ ਵੱਲੋਂ ਉਸ ਦੇ ਸਹੁਰਿਆਂ ਖ਼ਿਲਾਫ਼ ਕੀਤੀ ਸ਼ਿਕਾਇਤ ’ਤੇ ਦਰਜ ਐੱਫਆਈਆਰ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਮਨੁੱਖੀ ਦੰਦਾਂ ਨੂੰ ਅਜਿਹਾ ਖ਼ਤਰਨਾਕ ਹਥਿਆਰ ਨਹੀਂ ਮੰਨਿਆ ਜਾ ਸਕਦਾ ਹੈ, ਜਿਸ ਨਾਲ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਮਹਿਲਾ ਨੇ ਸਹੁਰਿਆਂ ਖ਼ਿਲਾਫ਼ ਕੀਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਉਸ ਦੀ ਨਨਾਣ ਨੇ ਉਸ ਨੂੰ ਦੰਦੀਆਂ ਮਾਰ ਕੇ ਵੱਢਿਆ ਸੀ। ਹਾਈ ਕੋਰਟ ਦੇ ਔਰੰਗਾਬਾਦ ਬੈਂਚ ਦੀ ਜਸਟਿਸ ਵਿਭਾ ਕੰਕਨਵਾੜੀ ਅਤੇ ਜਸਟਿਸ ਸੰਜੇ ਦੇਸ਼ਮੁਖ ਨੇ 4 ਅਪਰੈਲ ਨੂੰ ਸੁਣਾਏ ਆਪਣੇ ਹੁਕਮਾਂ ਵਿੱਚ ਕਿਹਾ ਕਿ ਸ਼ਿਕਾਇਤਕਰਤਾ ਦੇ ਮੈਡੀਕਲ ਸਰਟੀਫਿਕੇਟ ਤੋਂ ਪਤਾ ਲੱਗਦਾ ਹੈ ਕਿ ਦੰਦਾਂ ਨਾਲ ਉਸ ਨੂੰ ਸਿਰਫ਼ ਮਾਮੂਲੀ ਜ਼ਖ਼ਮ ਹੋਏ। ਮਹਿਲਾ ਦੀ ਸ਼ਿਕਾਇਤ ’ਤੇ ਅਪਰੈਲ 2020 ਵਿੱਚ ਦਰਜ ਐੱਫਆਈਆਰ ਮੁਤਾਬਕ, ਹੱਥੋਪਾਈ ਦੌਰਾਨ ਉਸ ਦੀ ਨਨਾਣ ਨੇ ਉਸ ਨੂੰ ਦੰਦੀਆਂ ਮਾਰ ਕੇ ਨੁਕਸਾਨ ਪਹੁੰਚਾਇਆ।
Posted inNews
ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ: ਹਾਈ ਕੋਰਟ
