ਸੋਨਾ ਇਕ ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪੁੱਜਿਆ

ਸੋਨਾ ਇਕ ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪੁੱਜਿਆ

ਨਵੀਂ ਦਿੱਲੀ : ਭਾਰਤੀਆਂ ਦੀ ਸਭ ਤੋਂ ਪਸੰਦੀਦਾ ਧਾਤੂ ਸੋਨੇ ਦੀਆਂ ਦਿਨੋਂ ਦਿਨ ਵਧ ਰਹੀਆਂ ਕੀਮਤਾਂ ਨੇ ਹਰ ਵਿਅਕਤੀ ਨੂੰ ਸੋਚੀਂ ਪਾ ਰੱਖਿਆ ਹੈ। ਬੀਤੇ ਸਮੇਂ ਦੌਰਾਨ ਸੋਨੇ ਦੀ ਕੀਮਤ ਵਿੱਚ ਵੱਡਾ ਉਛਾਲ ਆਉਣ ਕਾਰਨ ਇਹ ਹਰ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੈ। ਕਮਜ਼ੋਰ ਡਾਲਰ ਅਤੇ ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਮੰਗ ’ਤੇ ਅਨਿਸ਼ਚਿਤਤਾਵਾਂ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਵਿਚ ਸੋਨੇ ਦੀਆਂ ਕੀਮਤਾਂ 1,650 ਰੁਪਏ ਵਧ ਗਈਆਂ, ਜਿਸ ਕਾਰਨ ਸੋਨੇ ਦੀਆਂ ਕੀਮਤਾਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਦੇ ਨੇੜੇ ਪਹੁੰਚ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸੋਮਵਾਰ ਨੂੰ 99,800 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਇਸਦੀ ਕੀਮਤ 20 ਰੁਪਏ ਡਿੱਗ ਕੇ 98,150 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ।

99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 1,600 ਰੁਪਏ ਉਛਲ ਕੇ 99,300 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। ਸਾਲ 31 ਦਸੰਬਰ ਤੋਂ ਹੁਣ ਤੱਕ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 20,850 ਰੁਪਏ ਜਾਂ 26.41 ਪ੍ਰਤੀਸ਼ਤ ਵਧੀਆਂ ਹਨ। ਚਾਂਦੀ ਦੀ ਕੀਮਤ ਵੀ 500 ਰੁਪਏ ਵਧ ਕੇ 98,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। 

Share: