ਪਟਿਆਲਾ : ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਦੇ ਕੁੱਟਮਾਰ ਮਾਮਲੇ ’ਚ ਇੱਥੇ ਦਰਜ ਕੇਸ ’ਚ ਸ਼ਾਮਲ ਇੰਸਪੈਕਟਰ ਰੌਣੀ ਸਿੰਘ ਸੱਲ ਵੱਲੋਂ ਅਗਾਊਂ ਜ਼ਮਾਨਤ ਲਈ ਸਥਾਨਕ ਅਦਾਲਤ ’ਚ ਦਾਇਰ ਅਰਜ਼ੀ ’ਤੇ ਸੁਣਵਾਈ ਭਲਕੇ 11 ਅਪਰੈਲ ਨੂੰ ਹੋਵੇਗੀ। ਅਦਾਲਤ ਨੇ ਸੁਣਵਾਈ ਤੋਂ ਪਹਿਲਾਂ ਲੋੜੀਂਦਾ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਬਾਠ ਪਰਿਵਾਰ ਵੱਲੋਂ ਪੈਰਵੀ ਕਰ ਰਹੇ ਐਡਵੋਕੇਟ ਐੱਚਪੀਐੱਸ ਵਰਮਾ ਨੇ ਦੱਸਿਆ ਕਿ ਭਾਵੇਂ ਰੌਣੀ ਸਿੰਘ ਦੀ ਮੁੱਖ ਅਰਜ਼ੀ ਅਗਾਊਂ ਜ਼ਮਾਨਤ ’ਤੇ ਆਧਾਰਿਤ ਹੈ ਪਰ ਇਸ ਦੌਰਾਨ ਹੀ ਉਸ ਵੱਲੋਂ ਆਪਣੇ ਵਕੀਲ ਰਾਹੀਂ ਇਹ ਫਰਿਆਦ ਵੀ ਕੀਤੀ ਗਈ ਕਿ ਜਿੰਨਾ ਚਿਰ ਅਰਜ਼ੀ ’ਤੇ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਅੰਤਰਿਮ ਜ਼ਮਾਨਤ (ਕੱਚੀ ਜ਼ਮਾਨਤ) ਦੇ ਦਿੱਤੀ ਜਾਵੇ। ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੁਲੀਸ ’ਤੇ ਭਰੋਸਾ ਨਹੀਂ ਹੈ ਪਰ ਜੁਡੀਸ਼ਰੀ ਤੋਂ ਪੂਰੀ ਆਸ ਹੈ ਕਿ ਉਥੋਂ ਇਨਸਾਫ਼ ਮਿਲੇਗਾ।
Posted inNews
ਕਰਨਲ ਕੁੱਟਮਾਰ: ਇੰਸਪੈਕਟਰ ਰੌਣੀ ਸਿੰਘ ਦੀ ਅਰਜ਼ੀ ’ਤੇ ਸੁਣਵਾਈ ਅੱਜ
