ਕੈਨੇਡਾ: ਵੈਨਕੂਵਰ ਵਿੱਚ ਗੁਰਦੁਆਰੇ ਦੀ ਭੰਨਤੋੜ

ਓਟਵਾ : ਕੈਨੇਡਾ ਦੇ ਵੈਨਕੂਵਰ ਵਿੱਚ ਰੌਸ ਸਟਰੀਟ ਗੁਰਦੁਆਰੇ ਵਿੱਚ ਭੰਨ-ਤੋੜ ਕੀਤੀ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਨੇ ਇਸ ਭੰਨਤੋੜ ਦਾ ਦੋਸ਼ ਖਾਲਿਸਤਾਨ ਦੀ ਵਕਾਲਤ ਕਰ ਰਹੇ ਸਿੱਖ ਵੱਖਵਾਦੀਆਂ ਦੇ ਇੱਕ ਸਮੂਹ ’ਤੇ ਲਾਇਆ ਹੈ। ਸਾਰਜੈਂਟ ਵੈਨਕੂਵਰ ਪੁਲੀਸ ਵਿਭਾਗ ਦੇ ਬੁਲਾਰੇ ਸਟੀਵ ਐਡੀਸਨ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਹਾਲੇ ਤਕ ਕੋਈ ਸ਼ੱਕੀ ਨਹੀਂ ਮਿਲਿਆ ਪਰ ਹੋਰ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।

ਖਾਲਸਾ ਦੀਵਾਨ ਸੁਸਾਇਟੀ ਨੇ ਇੱਕ ਬਿਆਨ ਵਿੱਚ ਕਿਹਾ, ‘ਇਹ ਕਾਰਵਾਈ ਕੱਟੜਪੰਥੀ ਤਾਕਤਾਂ ਦੀ ਚਲ ਰਹੀ ਮੁਹਿੰਮ ਦਾ ਹਿੱਸਾ ਹੈ ਜੋ ਕੈਨੇਡੀਅਨ ਸਿੱਖ ਭਾਈਚਾਰੇ ਵਿੱਚ ਡਰ ਅਤੇ ਅਤੇ ਵੰਡੀਆਂ ਪਾ ਰਹੀ ਜਾਪਦੀ ਹੈ। ਉਨ੍ਹਾਂ ਦੀਆਂ ਕਾਰਵਾਈਆਂ ਆਪਸੀ ਸਮਰਥਨ ਤੇ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦੀਆਂ ਹਨ ਜੋ ਸਿੱਖ ਧਰਮ ਅਤੇ ਕੈਨੇਡੀਅਨ ਸਮਾਜ ਦੋਵਾਂ ਲਈ ਬੁਨਿਆਦ ਦੀ ਕੜੀ ਹੈ

Share: