ਅੰਨਾ ਡੀਐੱਮਕੇ ਤੇ ਭਾਜਪਾ 2026 ਤਾਮਿਲ ਨਾਡੂ ਅਸੈਂਬਲੀ ਚੋਣਾਂ ਮਿਲ ਕੇ ਲੜਨਗੇ: ਸ਼ਾਹ

ਅੰਨਾ ਡੀਐੱਮਕੇ ਤੇ ਭਾਜਪਾ 2026 ਤਾਮਿਲ ਨਾਡੂ ਅਸੈਂਬਲੀ ਚੋਣਾਂ ਮਿਲ ਕੇ ਲੜਨਗੇ: ਸ਼ਾਹ

ਚੇਨੱਈ : AIADMK, BJP join hands for 2026 Tamil Nadu polls ਭਾਜਪਾ ਅਤੇ ਅੰਨਾ ਡੀਐੱਮਕੇ (AIADMK) ਨੇ ਅਗਲੇ ਸਾਲ ਤਾਮਿਲ ਨਾਡੂ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਗੱਠਜੋੜ ’ਤੇ ਮੋਹਰ ਲਗਾ ਦਿੱਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ 2026 ਦੀਆਂ ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਏਆਈਏਡੀਐਮਕੇ ਮੁਖੀ ਏ ਕੇ ਪਲਾਨੀਸਵਾਮੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਸ਼ਾਹ ਨੇ ਕਿਹਾ ਕਿ ਇਹ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਪੱਧਰ ’ਤੇ ਪਲਾਨੀਸਵਾਮੀ ਦੀ ਅਗਵਾਈ ਹੋਵੇਗੀ। ਸ਼ਾਹ ਨੇ ਇੱਥੇ ਪਲਾਨੀਸਵਾਮੀ ਅਤੇ ਭਾਜਪਾ ਦੇ ਸਾਬਕਾ ਸੂਬਾ ਮੁਖੀ ਕੇ.ਅੰਨਾਮਲਾਈ ਦੀ ਮੌਜੂਦਗੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਏਆਈਏਡੀਐਮਕੇ ਅਤੇ ਭਾਜਪਾ ਨੇ ਅਗਲੇ (ਸਾਲ) ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ… 1998 ਤੋਂ ਏਆਈਏਡੀਐਮਕੇ (ਵੱਖ ਵੱਖ ਸਮਿਆਂ ਦੌਰਾਨ) ਭਾਜਪਾ ਗੱਠਜੋੜ ਦਾ ਹਿੱਸਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਨੇ ਕੇਂਦਰ-ਰਾਜ ਸਬੰਧਾਂ ਲਈ ਕੰਮ ਕੀਤਾ ਸੀ।’’

Share: